ਨਵੀਂ ਦਿੱਲੀ: ਮਹਾਤਮਾ ਗਾਂਧੀ ਕਤਲ ਕੇਸ ਦੀ ਫਿਰ ਤੋਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਅਦਾਲਤ ਦਾ ਸਹਾਇਕ ਨਿਯੁਕਤ ਕੀਤਾ ਤੇ ਕੁਝ ਸਵਾਲਾਂ ਦੇ ਜਵਾਬ ਲੱਭਣ ਲਈ ਕਿਹਾ ਹੈ। ਜਸਟਿਸ ਏ.ਐਸ. ਬੋਬੜੇ ਤੇ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਸੀਨੀਅਰ ਵਕੀਲ ਤੇ ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ ਅਮਰਿੰਦਰ ਸਰਨ ਨੂੰ ਮਾਮਲੇ 'ਚ ਕੋਰਟ ਦੀ ਮੱਦਦ ਕਰਨ ਲਈ ਅਦਾਲਤ ਦਾ ਸਹਾਇਕ ਬਣਾਇਆ ਹੈ। ਕੋਰਟ ਨੇ ਕੇਸ ਦੀ ਅਗਲੀ ਸੁਣਵਾਈ 30 ਅਕਤੂਬਰ ਮੁਕੱਰਰ ਕੀਤੀ ਹੈ।


ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਕਰੀਬ 15 ਮਿੰਟ ਸੁਣਵਾਈ ਕਰਦਿਆਂ ਕਿਹਾ ਕਿ ਮਾਮਲੇ 'ਚ ਕਾਨੂੰਨਨ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਫੈਸਲਾ ਬਹੁਤ ਪਹਿਲਾਂ ਦਿੱਤਾ ਜਾ ਚੁੱਕਾ ਹੈ। ਬੈਂਚ ਨੇ ਸਰਨ ਨੂੰ ਕਿਹਾ ਸਾਡਾ ਮੰਨਣਾ ਹੈ ਕਿ ਮਾਮਲੇ ਦਾ ਅਸੈਸਮੈਂਟ ਕਰਨ ਲਈ ਉਸ ਦਾ ਔਬਜ਼ਰਵੇਸ਼ਨ ਕਰਨਾ ਜ਼ਰੂਰੀ ਨਹੀਂ ਹੈ।

ਮਹਾਤਮਾ ਗਾਂਧੀ ਕਤਲ ਕੇਸ ਦੀ ਫਿਰ ਤੋਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਮੁੰਬਈ ਦੇ ਡਾ. ਪੰਕਜ ਫੜਨੀਸ ਆਧਾਰਾਂ 'ਤੇ ਕੇਸ ਦੀ ਫਿਰ ਤੋਂ ਜਾਂਚ ਦੀ ਮੰਗ ਕੀਤੀ ਹੈ। ਪੰਕਜ ਨੇ ਦਾਅਵਾ ਕੀਤਾ ਹੈ ਕਿ ਇਹ ਕੇਸ ਇਤਿਹਾਸ 'ਚ ਸਭ ਤੋਂ ਜ਼ਿਆਦਾ ਗੁਪਤ ਰੱਖੇ ਗਏ ਮਾਮਲਿਆਂ 'ਚੋਂ ਇੱਕ ਹੈ।