ਲੰਦਨ: ਬ੍ਰਿਟੇਨ 'ਚ ਹੋਣ ਵਾਲੀ ਇੱਕ ਆਨਲਾਈਨ ਨਿਲਾਮੀ 'ਚ ਸੋਨੇ ਦੀ ਪਰਤ ਚੜੀ ਇੱਕ ਚਸ਼ਮੇ ਦੀ ਜੋੜੀ ਵੀ ਪੇਸ਼ ਕੀਤੀ ਗਈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਚਸ਼ਮਿਆਂ ਨੂੰ ਮਹਾਤਮਾ ਗਾਂਧੀ ਨੇ ਪਾਇਆ ਸੀ। ਉਨ੍ਹਾਂ ਨੂੰ 1900 ਦੇ ਦਹਾਕੇ 'ਚ ਤੋਹਫੇ ਵਜੋਂ ਮਿਲੇ ਸੀ। ਇਸ ਦੀ ਅੰਦਾਜ਼ਨ ਕੀਮਤ 10,000 ਤੋਂ 15,000 ਪਾਉਂਡ ਦਰਮਿਆਨ ਰਹਿਣ ਦੀ ਉਮੀਦ ਹੈ।

ਦੱਖਣੀ-ਪੱਛਮੀ ਇੰਗਲੈਂਡ ਦੇ ਉਪਨਗਰ ਹੈਨਹੈਮ ਵਿੱਚ ਸਥਿਤ ਇੱਕ ਕੰਪਨੀ 'ਈਸਟ ਬ੍ਰਿਸਟਲ ਆਕਸ਼ਨਜ਼' ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਜਾਣ ਕੇ ਹੈਰਾਨ ਸੀ ਕਿ ਜੋ ਚਸ਼ਮੇ ਉਨ੍ਹਾਂ ਦੀ ਡਾਕਪੇਟੀ 'ਚ ਇੱਕ ਲਿਫਾਫੇ 'ਚ ਸੀ, ਉਸ ਪਿੱਛੇ ਇੱਕ ਸ਼ਾਨਦਾਰ ਇਤਿਹਾਸ ਹੋ ਸਕਦਾ ਹੈ।

ਅਮਰੀਕਾ ਤੋਂ ਬਾਅਦ ਹੁਣ ਭਾਰਤ 'ਚ ਕੋਰੋਨਾ ਦਾ ਕਹਿਰ, ਵੇਖੋ ਪਿਛਲੇ ਹਫਤੇ ਦੇ ਅੰਕੜੇ

ਨਿਲਾਮੀ ਕੰਪਨੀ ਦੇ ਐਂਡੀ ਸਟੋ ਨੇ ਕਿਹਾ, "ਇਸਦਾ ਵੱਡਾ ਇਤਿਹਾਸਕ ਮਹੱਤਵ ਹੈ।" ਵੇਚਣ ਵਾਲੇ ਨੇ ਇਸ ਨੂੰ ਦਿਲਚਸਪ ਸਮਝਿਆ ਪਰ ਇਸਦੀ ਕੀਮਤ ਦਾ ਜ਼ਿਕਰ ਨਹੀਂ ਕੀਤਾ। ਇਥੋਂ ਤਕ ਕਿ ਵਿਕਰੇਤਾ ਨੇ ਮੈਨੂੰ ਕਿਹਾ ਕਿ ਜੇ ਇਹ ਕੀਮਤੀ ਨਹੀਂ ਹੈ ਤਾਂ ਇਸ ਨੂੰ ਨਸ਼ਟ ਕਰ ਦਿਓ।” ਉਸਨੇ ਕਿਹਾ,“ ਜਦੋਂ ਅਸੀਂ ਉਸ ਨੂੰ ਕੀਮਤ ਦੱਸੀ, ਤਾਂ ਉਹ ਹੈਰਾਨ ਹੋ ਗਿਆ। ਇਹ ਨੀਲਾਮੀ ਨਾਲ ਜੁੜੀ ਇੱਕ ਬਹੁਤ ਹੀ ਸ਼ਾਨਦਾਰ ਕਹਾਣੀ ਹੈ।"



ਦੱਸ ਦਈਏ ਕਿ 'ਮਹਾਤਮਾ ਗਾਂਧੀ ਦੇ ਨਿੱਜੀ ਚਸ਼ਮੇ ਦੀ ਜੋੜੀ' ਦੇ ਸਿਰਲੇਖ ਹੇਠ 21 ਅਗਸਤ ਨੂੰ ਆਯੋਜਿਤ ਇਸ ਆਨਲਾਈਨ ਨਿਲਾਮੀ ਨੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਤ ਕੀਤਾ ਹੈ। ਭਾਰਤ ਦੇ ਲੋਕਾਂ ਨੇ ਵੀ ਇਸ ਵਿਚ ਵਿਸ਼ੇਸ਼ ਰੁਚੀ ਦਿਖਾਈ ਹੈ।



ਸੁਸ਼ਾਂਤ ਖੁਦਕੁਸ਼ੀ ਮਾਮਲਾ: ਪੁੱਛਗਿੱਛ ਲਈ ਈਡੀ ਦਫਤਰ ਪਹੁੰਚੀ ਰੀਆ ਚੱਕਰਵਰਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904