ਨਵੀਂ ਦਿੱਲੀ: ਇੰਟਰਨੈਸ਼ਨਲ ਮੈਨ ਡੇਅ ਮੌਕੇ ਸੋਸ਼ਲ ਮੀਡੀਆ ‘ਤੇ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਨੂੰ ਇੰਟਰਨੈੱਟ ‘ਤੇ ਖੂਬ ਤਾਰੀਫ ਮਿਲ ਰਹੀ ਹੈ ਜਿਸ ‘ਚ ਇੱਕ ਪਿਤਾ ਆਪਣੇ ਬੱਚੇ ਨੂੰ ਦੁੱਧ ਪਿਲਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਸਿਰਫ ਇੱਕ ਮਾਂ ਹੀ ਨਹੀਂ ਇੱਕ ਪਿਓ ਵੀ ਆਪਣੇ ਬੱਚਿਆਂ ਲਈ ਕੁਝ ਵੀ ਕਰ ਗੁਜ਼ਰਨ ਦਾ ਜਜ਼ਬਾ ਰੱਖਦੇ ਹਨ।

ਅਸਲ ‘ਚ ਇੱਕ ਪਿਤਾ ਦਾ ਬੱਚਾ ਰੋ ਰਿਹਾ ਸੀ। ਇਹ ਵਿਅਕਤੀ ਆਪਣੇ ਬੱਚੇ ਨੂੰ ਚੁੱਪ ਕਰਵਾਉਣ ‘ਚ ਨਾਕਾਮਯਾਬ ਹੋ ਰਿਹਾ ਸੀ ਤਾਂ ਉਸ ਨੇ ਇਸ ਦਾ ਵੱਖਰਾ ਤਰੀਕਾ ਕੱਢਿਆ ਕਿਉਂਕਿ ਬੱਚੇ ਦੀ ਮਾਂ ਨੇੜੇ ਨਹੀਂ ਸੀ ਤੇ ਬੱਚਾ ਬੋਤਲ ਨਾਲ ਦੁੱਧ ਪੀ ਨਹੀਂ ਸੀ ਰਿਹਾ। ਇਸ ਲਈ ਬੱਚੇ ਨੇ ਇੱਕ ਮਾਂ ਦੀ ਤਰ੍ਹਾਂ ਉਸ ਨੂੰ ਬ੍ਰੇਸਟ ਫੀਡਿੰਗ ਕਰਵਾਉਣ ਲਈ ਦੁੱਧ ਦੀ ਬੋਤਲ ਆਪਣੀ ਟੀ-ਸ਼ਰਟ ‘ਚ ਪਾ ਬੱਚੇ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ।


ਦੱਸ ਦਈਏ ਕਿ 19 ਨਵੰਬਰ ਨੂੰ ਇੰਟਰਨੈਸ਼ਨਲ ਮੈਨ ਡੇਅ ਮਨਾਇਆ ਗਿਆ। ਇਸ ਮੌਕੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਨਾਲ ਹੀ ਸੋਸ਼ਲ ਮੀਡੀਆ ‘ਤੇ ਲੋਕ ਇਸ ਬੱਚੇ ਦੇ ਪਿਓ ਦੀ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰ ਕਿਹਾ ਕਿ ਚੰਗਾ ਲੱਗਿਆ ਇਹ ਵੇਖ ਕੇ ਕਿ ਪਿਓ ਵੀ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ।