ਗੁਰੂਗ੍ਰਾਮ ਦੇ ਸੈਕਟਰ 15 ਪਾਰਟ 2 ਇਲਾਕੇ ‘ਚ ਰਹਿਣ ਵਾਲੇ ਮੋਹਿਤ ਖੰਡੇਲਵਾਲ 19 ਨਵੰਬਰ ਦੀ ਰਾਤ ਜਦੋਂ ਵਾਸ਼ਰੂਮ ਗਿਆ ਤਾਂ ਐਕਜੌਸਟ ਫੈਨ ਆਨ ਕੀਤਾ। ਇਸ ਤੋਂ ਬਾਅਦ ਧਮਾਕਾ ਹੋ ਗਿਆ। ਅੱਗ ਦੀਆਂ ਲਪਟਾਂ ‘ਚ ਘਿਰਿਆ ਮੋਹਿਤ ਕਿਸੇ ਤਰ੍ਹਾਂ ਬਾਹਰ ਨਿਕਲਿਆ ਤੇ ਘਰਦਿਆਂ ਨੇ ਅੱਗ ਬੁਝਾਈ ਪਰ ਉਦੋਂ ਤਕ ਮੋਹਿਤ 60 ਫੀਸਦ ਸੜ ਚੁੱਕਿਆ ਸੀ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਬਾਥਰੂਮ ਨੂੰ ਨੁਕਸਾਨ ਨਹੀਂ ਹੋਇਆ ਪਰ ਉੱਥੇ ਮੌਜੂਦ ਪਲਾਸਟਿਕ ਦਾ ਸਾਮਾਨ ਪਿਘਲ ਗਿਆ। ਇਸ ਦੇ ਨਾਲ ਹੀ ਨਜ਼ਦੀਕੀ ਦਰਖਤ ਵੀ ਝੁਲਸ ਗਏ। ਇਸ ਹਾਦਸੇ ਤੋਂ ਬਾਅਦ ਗੈਸ ਕੰਪਨੀ ਨੇ ਜ਼ਮੀਨ ਪੱਟ ਕੇ ਗੈਸ ਲੀਕਜ਼ ਨੂੰ ਸਹੀ ਕੀਤਾ ਜੋ ਸੀਵਰ ਦੇ ਬਿਲਕੁੱਲ ਨਾਲ ਸੀ।