ਪੁਣੇ: ਪੁਣੇ 'ਚ ਸੈਲਫੀ ਸਟਿਕ ਦੀ ਮਦਦ ਨਾਲ ਗੁਆਂਢ 'ਚ ਰਹਿਣ ਵਾਲੇ ਜੋੜੇ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹਾ ਕਰਨ ਵਾਲਾ ਮੁਲਜ਼ਮ ਵੱਡੀ ਕੰਸਟ੍ਰਕਸ਼ਨ ਕੰਪਨੀ ਦਾ ਪਲਾਨਿੰਗ ਮੈਨੇਜਰ ਹੈ। ਕੇਸ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੈ। ਮੁਲਜ਼ਮ ਨੇ ਬਾਅਦ ਵਿੱਚ ਇਸ ਵੀਡੀਓ ਰਾਹੀਂ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਖੁਲਾਸਾ ਹੋਣ ਤੋਂ ਬਾਅਦ 24 ਨਵੰਬਰ ਨੂੰ ਕਪਲ ਨੇ ਇਸ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ। ਜੋੜੇ ਦਾ ਇਲਜ਼ਾਮ ਹੈ ਕਿ ਕੁੰਦਨ ਨਾਂ ਦੇ ਮੁਲਜ਼ਮ ਨੇ ਆਪਣੇ ਫੋਨ ਦੇ ਕੈਮਰੇ ਤੇ ਸੈਲਫੀ ਸਟਿਕ ਨਾਲ ਉਨ੍ਹਾਂ ਦੇ ਬੈਡਰੂਮ 'ਚ ਉਨ੍ਹਾਂ ਨੂੰ ਕੈਦ ਕੀਤਾ ਤੇ ਬਾਅਦ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਲੱਗਾ। ਉਹ ਪਿਛਲੇ ਤਿੰਨ ਮਹੀਨੇ ਤੋਂ ਅਜਿਹਾ ਕਰ ਰਿਹਾ ਸੀ। ਮੁਲਜ਼ਮ ਨੇ ਔਰਤ ਨੂੰ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਵੇ ਨਹੀਂ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾ ਦੇਵੇਗਾ। ਇਸ ਤੋਂ ਬਾਅਦ ਔਰਤ ਨੇ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਕੁੰਦਨ ਸੈਲਫੀ ਸਟਿਕ ਦੀ ਮਦਦ ਨਾਲ ਵੀਡੀਓ ਬਣਾ ਰਿਹਾ ਸੀ ਤਾਂ ਜੋੜੇ ਨੇ ਉਸ ਨੂੰ ਵੇਖ ਲਿਆ। ਇਸ ਤੋਂ ਬਾਅਦ ਉਸ ਨੇ ਮੰਨਿਆ ਕਿ ਤਿੰਨ ਮਹੀਨੇ ਤੋਂ ਉਹ ਅਜਿਹਾ ਕਰ ਰਿਹਾ ਸੀ। ਫਿਰ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਫਰਾਰ ਹੋ ਗਿਆ।