ਗਾਂਧੀਨਗਰ: ਗੁਜਰਾਤ ਤੋਂ ਸੂਰਤ 'ਚ ਇੱਕ 63 ਸਾਲਾ ਸ਼ਖਸ 7ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ। ਇਲਜ਼ਾਮ ਹੈ ਕਿ ਇਹ ਫੈਸਲਾ ਉਦੋਂ ਕਰਨ ਜਾ ਰਿਹਾ ਹੈ ਜਦੋਂ 6ਵੀਂ ਪਤਨੀ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਛੇਵੀਂ ਪਤਨੀ ਨੂੰ ਦੱਸਿਆ ਹੀ ਨਹੀਂ ਸੀ ਕਿ ਉਸ ਦੇ ਪੰਜ ਵਿਆਹ ਹੋ ਚੁੱਕੇ ਹਨ। ਅਜਿਹੇ 'ਚ ਉਸ ਖ਼ਿਲਾਫ਼ ਆਈਪੀਸੀ ਧਾਰਾ 489-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਦਾ ਨਾਂ ਆਯੂਬ ਦੇਗਿਆ ਹੈ। ਉਹ ਸੂਰਤ ਦਾ ਸੰਪੰਨ ਕਿਸਾਨ ਹੈ। ਉਹ ਫਿਲਹਾਲ 7ਵੇਂ ਵਿਆਹ ਲਈ ਉੱਚਿਤ ਦੁਲਹਨ ਲੱਭ ਰਿਹਾ ਹੈ। ਇਸ ਤੋਂ ਪਹਿਲਾਂ ਸਤੰਬਰ, 2020 'ਚ ਹੀ ਦੇਗਿਆ ਨੇ ਆਪਣੇ ਤੋਂ 21 ਸਾਲ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਉਸ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਮਹਿਲਾ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪਿਛਲੇ ਮਹੀਨੇ ਉਹ ਵੱਖ ਹੋ ਗਏ।
ਦੇਗਿਆ ਨੇ ਦੱਸਿਆ ਕਿ ਉਸ ਨੂੰ ਉਹ ਆਪਣੇ ਕੋਲ ਸੌਣ ਨਹੀਂ ਦਿੰਦੀ ਸੀ। ਉਸ ਨੂੰ ਕਿਸੇ ਇਨਫੈਕਸ਼ਨ ਦਾ ਡਰ ਸੀ। ਦੇਗਿਆ ਮੁਤਾਬਕ ਉਸ ਨੂੰ ਡਾਇਬਟੀਜ਼, ਦਿਲ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਹਨ। ਅਜਿਹੇ 'ਚ ਉਸ ਨੂੰ ਲੋੜ ਹੈ ਕਿ ਕੋਈ ਉਸ ਦੇ ਕਰੀਬ ਰਹੇ। ਇੱਥੇ ਜ਼ਿਕਰਯੋਗ ਇਹ ਹੈ ਕਿ ਛੇਵੀਂ ਪਤਨੀ ਨੂੰ ਪਤਾ ਹੀ ਨਹੀਂ ਸੀ ਕਿ ਇਸ ਤੋਂ ਪਹਿਲਾਂ ਵੀ ਆਯੂਬ ਨੇ 5 ਵਿਆਹ ਕਰਵਾਏ ਹਨ। ਮਤਭੇਦ ਵਧਣ 'ਤੇ ਆਯੂਬ ਨੇ ਪਤਨੀ ਨੂੰ ਉਸ ਦੀ ਭੈਣ ਦੇ ਘਰ ਛੱਡ ਦਿੱਤਾ ਤੇ ਉਸ ਨੂੰ ਲੈਣ ਨਹੀਂ ਆਇਆ।
ਇਸ ਤੋਂ ਬਾਅਦ ਛੇਵੀਂ ਪਤਨੀ ਨੇ ਉਸ 'ਤੇ ਮੁਕੱਦਮਾ ਕਰਵਾਇਆ ਹੈ। ਖ਼ਾਸ ਗੱਲ ਇਹ ਹੈ ਕਿ ਆਯੂਬ ਦੀ ਪਹਿਲੀ ਪਤਨੀ ਵੀ ਉਸੇ ਪਿੰਡ 'ਚ ਰਹਿੰਦੀ ਹੈ। ਉਸ ਦੇ ਪੰਜ ਬੱਚੇ ਹਨ ਜਿਨ੍ਹਾਂ ਦੀ ਉਮਰ 20 ਤੋਂ 35 ਸਾਲ ਦੇ ਵਿੱਚ ਹੈ। ਛੇਵੀਂ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਪਹਿਲੀ ਪਤਨੀ ਹੈ ਤੇ ਉਹ ਜ਼ਿੰਦਾ ਹੈ। ਨਾਲ ਹੀ ਉਸ ਨੇ ਦੱਸਿਆ ਕਿ ਆਯੂਬ ਅਜਿਹਾ ਹੀ ਕੰਮ ਕਰਦਾ ਹੈ। ਹਰ ਵਾਰ ਇੱਕ ਨਵੀਂ ਮਹਿਲਾ ਲੈ ਕੇ ਆਉਂਦਾ ਹੈ ਤੇ ਕੁਝ ਦਿਨਾਂ 'ਚ ਉਸ ਨੂੰ ਛੱਡ ਦਿੰਦਾ ਹੈ।
ਦੀਪ ਸਿੱਧੂ ਤੇ ਲੱਖਾ ਸਿਧਾਣਾ 'ਤੇ ਹਿੰਸਾ ਭੜਕਾਉਣ ਦੇ ਇਲਜ਼ਾਮ, ਕਦੇ ਵੀ ਹੋ ਸਕਦੀ ਗ੍ਰਿਫ਼ਤਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ