ABP News C-Voter Survey: ਮਣੀਪੁਰ ਹਿੰਸਾ 'ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਘਰਾਂ ਨੂੰ ਅੱਗ ਲੱਗਣ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਦੋ ਔਰਤਾਂ ਨੂੰ ਨਗਨ ਘੁਮਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋਰ ਵੀ ਵੱਧ ਗਿਆ ਹੈ। ਵਿਰੋਧੀ ਧਿਰ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੇ ਨਾਲ-ਨਾਲ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕਰ ਰਹੀ ਹੈ।


ਏਬੀਪੀ ਨਿਊਜ਼ ਦੇ ਲਈ ਸੀ-ਵੋਟਰ ਨੇ ਮਣੀਪੁਰ ਮੁੱਦੇ 'ਤੇ ਸਰਵੇਖਣ ਕੀਤਾ। ਸਰਵੇ 'ਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਮਣੀਪੁਰ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ? ਅੱਧੇ ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਨੂੰ ਜਾਇਜ਼ ਠਹਿਰਾਇਆ। ਇੱਕ ਚੌਥਾਈ ਤੋਂ ਵੀ ਘੱਟ ਲੋਕਾਂ ਨੇ ਆਪਣੀ ਅਸਹਿਮਤੀ ਪ੍ਰਗਟਾਈ। 62 ਫੀਸਦੀ ਲੋਕਾਂ ਨੇ ਕਿਹਾ ਕਿ ਮਣੀਪੁਰ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ। 23 ਫੀਸਦੀ ਲੋਕਾਂ ਨੇ ਇਨਕਾਰ ਕਰ ਦਿੱਤਾ। 15 ਫੀਸਦੀ ਲੋਕਾਂ ਨੇ ਕੋਈ ਜਵਾਬ ਨਹੀਂ ਦਿੱਤਾ।


ਕੀ ਮਣੀਪੁਰ 'ਚ ਲਾਗੂ ਹੋਣਾ ਚਾਹੀਦਾ ਰਾਸ਼ਟਰਪਤੀ ਸ਼ਾਸਨ?


ਸਰੋਤ- ਸੀ ਵੋਟਰ 


ਹਾਂ - 62 ਫੀਸਦੀ


ਨਹੀਂ - 23 ਫੀਸਦੀ


ਪਤਾ ਨਹੀਂ - 15 ਫੀਸਦੀ


ਮਣੀਪੁਰ 3 ਮਈ ਤੋਂ ਨਸਲੀ ਹਿੰਸਾ ਦੀ ਲਪੇਟ 'ਚ ਹੈ। ਜਦੋਂ ਮਣੀਪੁਰ ਹਾਈ ਕੋਰਟ ਨੇ ਸਵਦੇਸ਼ੀ ਮੈਤੇਈ ਕਬੀਲੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦਾ ਹੁਕਮ ਦਿੱਤਾ, ਤਾਂ ਕੁਕੀ ਕਬੀਲੇ ਦੇ ਮੈਂਬਰਾਂ ਨੇ ਵਿਰੋਧ ਕੀਤਾ। ਸੁਪਰੀਮ ਕੋਰਟ ਨੇ ਹੁਕਮਾਂ 'ਤੇ ਰੋਕ ਲਗਾ ਦਿੱਤੀ ਅਤੇ ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਫਟਕਾਰ ਲਗਾਈ।


ਇਹ ਵੀ ਪੜ੍ਹੋ: Punjab Flood: ਲੋਕ ਹੜ੍ਹਾਂ 'ਚ ਡੁੱਬ ਰਹੇ ਤੇ 'ਆਪ' ਵਿਧਾਇਕ ਫੋਟੋਆਂ ਖਿਚਵਾਉਣ 'ਚ ਮਸਰੂਫ, ਕੇਂਦਰ ਤੋਂ ਮਿਲੇ 218 ਕਰੋੜ ਦਾ ਫੰਡ ਵੀ ਨਹੀਂ ਵਰਤਿਆ: ਜਾਖੜ


ਉੱਥੇ ਹੀ ਕੂਕੀ ਭਾਈਚਾਰੇ ਦੇ ਮੈਂਬਰਾਂ ਦਾ ਵਿਰੋਧ ਜਲਦੀ ਹੀ ਭਿਆਨਕ ਹਿੰਸਾ ਵਿੱਚ ਬਦਲ ਗਿਆ, ਕਿਉਂਕਿ ਦੋਵਾਂ ਭਾਈਚਾਰਿਆਂ ਦੇ ਖਾੜਕੂ ਵਰਗਾਂ ਨੇ ਇੱਕ ਦੂਜੇ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਪੁਲਿਸ ਚੌਕੀਆਂ ਅਤੇ ਹਥਿਆਰਾਂ 'ਤੇ ਹਮਲਾ ਕੀਤਾ, ਅਤੇ ਹਥਿਆਰਾਂ ਨੂੰ ਲੁੱਟਿਆ ਗਿਆ। ਮਾਮਲੇ ਨੂੰ ਹੋਰ ਬਦਤਰ ਬਣਾਉਣ ਲਈ, ਔਰਤਾਂ 'ਤੇ ਬੇਰਹਿਮੀ ਨਾਲ ਹਮਲੇ ਕੀਤੇ ਗਏ ਅਤੇ ਸਮੂਹਿਕ ਬਲਾਤਕਾਰ ਕੀਤੇ ਗਏ, ਜਿਸ ਨਾਲ ਦੇਸ਼ ਭਰ ਵਿੱਚ ਗੁੱਸਾ ਫੈਲ ਗਿਆ।


ਮਣੀਪੁਰ 'ਚ ਹੰਗਾਮਾ ਅਤੇ ਵਿਰੋਧੀ ਗਠਜੋੜ ਦਾ ਨਾਂ INDIA ਹੋਣ ਤੋਂ ਬਾਅਦ ਸੀ ਵੋਟਰ ਨੇ abp ਨਿਊਜ਼ ਲਈ ਆਲ ਇੰਡੀਆ ਸਰਵੇ ਕਰਵਾਇਆ ਹੈ। ਇਸ ਸਰਵੇ 'ਚ 2 ਹਜ਼ਾਰ 664 ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇਖਣ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੀਤਾ ਗਿਆ ਹੈ। ਇਸ ਸਰਵੇਖਣ ਵਿੱਚ ਮਾਰਜਿਨ ਆਫ ਐਰਰ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ।


ਇਹ ਵੀ ਪੜ੍ਹੋ: Kerala Richest Businessman Marriage: ਹੀਰਿਆਂ ਨਾਲ ਭਰੀ ਦੁਲਹਨ, ਮਹਿਲ ਵਾਂਗ ਸਜਿਆ ਮੰਡਪ, 55 ਕਰੋੜ ਦੇ ਬੇਹੱਦ ਮਹਿੰਗੇ ਵਿਆਹ ਬਾਰੇ ਜਾਣ ਲੱਗੇਗਾ ਝਟਕਾ