ਇੰਝ ਹੋ ਸਕਦਾ ਅਯੋਧਿਆ 'ਚ ਰਾਮ ਮੰਦਰ ਦਾ ਹੱਲ, ਮਨੀਸ਼ ਸਿਸੋਦੀਆ ਨੇ ਦੱਸੀ ਤਰਕੀਬ
ਏਬੀਪੀ ਸਾਂਝਾ
Updated at:
03 Dec 2018 01:49 PM (IST)
NEXT
PREV
ਨਵੀਂ ਦਿੱਲੀ: ਅਯੋਧਿਆ ਵਿੱਚ ਵਿਵਾਦਤ ਜ਼ਮੀਨ ’ਤੇ ਰਾਮ ਮੰਦਰ ਦੇ ਨਿਰਮਾਣ ਦੀ ਜੰਗ ਜਾਰੀ ਹੈ। ਇੱਕ ਪਾਸੇ ਹਿੰਦੂ ਸੰਗਠਨ ਰਾਮ ਮੰਦਰ ਬਣਵਾਉਣਾ ਚਾਹੁੰਦੇ ਹਨ ਤੇ ਦੂਜੇ ਬੰਨੇ ਮੁਸਲਿਮ ਭਾਈਚਾਰਾ ਇਸ ਜ਼ਮੀਨ ’ਤੇ ਮਸਜਿਦ ਬਣਵਾਉਣਾ ਚਾਹੁੰਦਾ ਹੈ। ਇਨ੍ਹਾਂ ਦੋਵਾਂ ਦੀ ਲੜਾਈ ਵਿਚਾਲੇ ਹੁਣ ਨਵੀਂ ਮੰਗ ਉੱਠ ਰਹੀ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸ ਜ਼ਮੀਨ ’ਤੇ ਯੂਨੀਵਰਸਿਟੀ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਰਾਮ ਰਾਜ ਦੀ ਸ਼ੁਰੂਆਤ ਮੰਦਰ ਦੇ ਨਿਰਮਾਣ ਨਾਲ ਨਹੀਂ, ਬਲਕਿ ਸਿੱਖਿਆ ਜ਼ਰੀਏ ਹੀ ਹੋ ਸਕਦੀ ਹੈ।
ਵਿਵਾਦਤ ਜ਼ਮੀਨ ’ਤੇ ਮੰਦਰ ਦੇ ਨਿਰਮਾਣ ਸਬੰਧੀ ਸਿਸੋਦੀਆ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਵਿਵਾਦਤ ਜ਼ਮੀਨ ’ਤੇ ਚੰਗੀ ਯੂਨੀਵਰਸਿਟੀ ਦਾ ਨਿਰਮਾਣ ਕਰਵਾਉਣਾ ਚਾਹੀਦਾ ਹੈ। ਇਸ ਨਾਲ ਸਿੱਖਿਆ ਦਾ ਪ੍ਰਕਾਸ਼ ਫੈਲੇਗਾ।
ਪ੍ਰਾਈਵੇਟ ਟੀਵੀ ਚੈਨਲ ’ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰਾਮ ਰਾਜ ਤਾਂ ਹੀ ਆ ਸਕਦਾ ਹੈ ਜਦੋਂ ਇੱਥੇ ਯੂਨੀਵਰਸਿਟੀ ਬਣਾਈ ਜਾਏਗਾ ਤੇ ਇਸ ਵਿੱਚ ਹਿੰਦੂ, ਮੁਸਲਿਮ, ਇਸਾਈ ਸਾਰੇ ਤਬਕੇ ਦੇ ਲੋਕ ਆ ਕੇ ਪੜ੍ਹ ਸਕਣਗੇ। ਉਨ੍ਹਾਂ ਕਿਹਾ ਕਿ ਫਿਰਕੂਵਾਦ ਸਿਆਸਤ ਤਾਂ ਹੀ ਖ਼ਤਮ ਹੋ ਸਕਦੀ ਹੈ ਜਦੋਂ ਚਾਰੇ ਪਾਸੇ ਸਿੱਖਿਆ ਦੀ ਰੌਸ਼ਨੀ ਫੈਲੇਗੀ।

- - - - - - - - - Advertisement - - - - - - - - -