ਚੰਡੀਗੜ੍ਹ: ਦਿੱਲੀ ਦੀ ਸਿੱਖ ਸਿਆਸਤ ਵਿੱਚ ਅੱਜ ਕਈ ਧਮਾਕੇ ਹੋਏ। ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੀ ਚਰਚਾ ਚੱਲ਼ ਤੇ ਫਿਰ ਵਿਰੋਧੀ ਸਰਨਾ ਧੜੇ ਨੇ ਇਲਜ਼ਾਮ ਲਾਇਆ ਕਿ ਉਹ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਹਨ, ਇਸ ਲਈ ਉਹ ਅਹੁਦਾ ਛੱਡ ਰਹੇ ਹਨ। ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਫੇਸਬੁੱਕ ਲਾਈਵ ਹੋ ਕੇ ਕਈ ਇਲਜ਼ਾਮ ਲਾਏ। ਇਸ ਮਗਰੋਂ ਕਮੇਟੀ ਦੇ ਹੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਵੱਡੇ ਖੁਲਾਸੇ ਕੀਤੇ।

ਸ਼ੰਟੀ ਨੇ ਦਸਤਾਵੇਜ਼ ਪੇਸ਼ ਕਰਕੇ ਕਿਹਾ ਕਿ ਜੀਕੇ ਨੇ ਆਪਣੀ ਧੀ ਤੇ ਜਵਾਈ ਨੂੰ ਕਮੇਟੀ ਦੇ ਮੁਲਾਜ਼ਮਾਂ ਦੇ ਕੱਪੜਿਆਂ ਲਈ 4,43,000 ਦੇ ਆਰਡਰ ਦਿੱਤੇ ਸਨ। ਉਸ ਕੰਪਨੀ ਦਾ ਪਤਾ ਮਨਜੀਤ ਸਿੰਘ ਜੀਕੇ ਦੇ ਘਰ ਦਾ ਲਿਖਿਆ ਹੈ, ਜਦਕਿ ਗੁਰਦੁਆਰਾ ਕਮੇਟੀ ਦੇ ਐਕਟ ਮੁਤਾਬਕ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਤਰ੍ਹਾਂ ਦਾ ਸੌਦਾ ਨਹੀਂ ਕੀਤਾ ਜਾ ਸਕਦਾ।

ਸ਼ੰਟੀ ਨੇ ਇਲਜ਼ਾਮ ਲਾਇਆ ਕਿ ਸਕੂਲ ਲਈ ਵੀ ਫ਼ਰਜ਼ੀ ਬਿੱਲ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ 82 ਹਜ਼ਾਰ ਕਿਤਾਬਾਂ ਛਾਪਣ ਲਈ ਆਰਡਰ ਦਿੱਤੇ ਗਏ ਹਨ ਜਦਕਿ ਸਕੂਲ ਵਿੱਚ ਇੰਨੇ ਬੱਚੇ ਹੀ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਕਮੇਟੀ ਨੂੰ 30 ਜੂਨ, 2016 ਨੂੰ ਵਿਦੇਸ਼ ਤੋਂ 51 ਲੱਖ ਦਾ ਦਾਨ ਆਇਆ ਸੀ ਜੋ ਉਸੇ ਦਿਨ ਦਿੱਲੀ ਕਮੇਟੀ ਦੇ ਗੁਰਦਆਰਾ ਸਾਹਿਬ ਤੋਂ 51 ਲੱਖ ਦਾ ਕੈਸ਼ ਕੱਢਿਆ ਗਿਆ।