ਸਾਬਕਾ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਸਾਹਿਬ ਜਾਣ ਦਾ ਸੱਦਾ ਦੇਣ ਕੈਪਟਨ ਦਿੱਲੀ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜਾਣ ਨੂੰ ਕਿਹਾ। ਪਾਕਿਸਤਾਨ ਵੱਲੋਂ ਆਏ ਸੱਦੇ `ਤੇ ਪੁੱਛੇ ਸਵਾਲ `ਤੇ ਕੈਪਟਨ ਅਮਰਿੰਦਰ ਨੇ ਸਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਜਾਣ ਦਾ ਸਵਾਲ ਤਾਂ ਉੱਠਦਾ ਹੀ ਨਹੀ, ਲੱਗਦਾ ਹੈ ਮਨਮੋਹਨ ਸਿੰਘ ਵੀ ਨਹੀ ਜਾਣਗੇ`। ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਮਨਮੋਹਨ ਸਿੰਘ ਅਤੇ ਅਮਰਿੰਦਰ ਸਿੰਘ ਕੌਰੀਡੋਰ ਰਾਹੀਂ ਗੁਰਦੁਾਰਾ ਸਾਹਿਬ ਤੱਕ ਜਾਣਗੇ, ਮੱਥਾ ਟੇਕ ਕੇ ਵਾਪਸ ਆਉਣਗੇ।
ਪਿਛਲੇ ਹਫਤੇ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਨੇ ਵੀ ਕਰਤਾਰਪੁਰ ਕੌਰੀਡੋਰ ਲਾਂਚ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਦੇਣ ਦੀ ਗੱਲ ਕੀਤੀ ਸੀ। ਦੱਸ ਦਈਏ ਕਿ ਡਾ. ਮਨਮੋਹਨ ਸਿੰਘ ਦਾ ਜਨਮ ਗਾਹ ਪਿੰਡ ‘ਚ ਹੋਇਆ ਸੀ ਜੋ ਵੰਡ ਸਮੇਂ ਪਾਕਿਸਤਾਨ ‘ਚ ਚਲਾ ਗਿਆ। ਆਪਣੇ ਕਾਰਜਕਾਲ ਦੌਰਾਨ ਵੀ ਡਾ. ਮਨਮੋਹਨ ਸਿੰਘ ਕਦੇ ਪਾਕਿਸਤਾਨ ਨਹੀਂ ਗਏ।