ਨਵੀਂ ਦਿੱਲੀ: ਸੱਤਾ ਤੋਂ ਦੂਰ ਹੋਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਗਾਤਾਰ ਚਰਚਾ ਵਿੱਚ ਹਨ। ਜਦੋਂ ਵੀ ਪ੍ਰਧਾਨ ਮੰਤਰੀ ਕੁਝ ਬੋਲਦੇ ਹਨ ਤਾਂ ਸਰਕਾਰ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਹੈ। 2ਜੀ ਸਪੈਕਟ੍ਰਮ ਘੁਟਾਲੇ ਵਿੱਚ ਸੀਬੀਆਈ ਦੀ ਖਾਸ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੇ ਫਿਰ ਭਾਜਪਾ 'ਤੇ ਹਮਲਾ ਕੀਤਾ ਹੈ।


ਬਹੁਤ ਘੱਟ ਬੋਲਣ ਵਾਲੇ ਮਨਮੋਹਨ ਸਿੰਘ ਨੇ ਕਿਹਾ ਕਿ 2ਜੀ ਮਾਮਲੇ ਵਿੱਚ ਖਰਾਬ ਨੀਯਤ ਦਾ ਇਲਜ਼ਾਮ ਲਾਇਆ ਗਿਆ ਸੀ। ਇਹ ਸਿਰਫ ਰਾਜਨੀਤਕ ਸਾਜ਼ਿਸ਼ ਸੀ। ਇਸ ਨਾਲ ਯੂਪੀਏ-1 ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸੀ। ਮਨਮੋਹਨ ਸਿੰਘ ਇਸ ਤੋਂ ਅੱਗੇ ਕੁਝ ਨਹੀਂ ਬੋਲੇ। ਮੀਡੀਆ ਨੇ ਉਨ੍ਹਾਂ ਤੋਂ ਹੋਰ ਵੀ ਬੜੇ ਸਵਾਲ ਕੀਤੇ ਪਰ ਉਹ ਅੱਗੇ ਨਿਕਲ ਗਏ।

ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਬਾਰੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ ਘਰ ਪਾਕਿਸਤਾਨ ਦੇ ਸਾਬਕਾ ਅਫਸਰ ਦੀ ਬੈਠਕ ਵਿੱਚ ਮਨਮੋਹਨ ਸਿੰਘ ਵੀ ਸਨ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਸਾਬਕਾ ਪ੍ਰਧਾਨ ਮੰਤਰੀ ਕਾਫੀ ਪ੍ਰੇਸ਼ਾਨ ਸਨ। ਇਸ 'ਤੇ ਕਾਂਗਰਸੀ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਇਸ ਬਾਰੇ ਸਾਫ ਗੱਲ ਕਰਣ ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ।