ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਗੈਰ ਭਾਜਪਾ ਸ਼ਾਸਿਤ ਸੂਬਿਆਂ ‘ਚ ਰੈਲੀ ਦੌਰਾਨ ਕੁਝ ਸਬਰ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਆਚਰਣ ਰਾਹੀਂ ਮਿਸਾਲ ਕਾਇਮ ਕਰਨੀ ਚਾਹੀਦਾ ਹੈ ਜੋ ਪ੍ਰਧਾਨ ਮੰਤਰੀ ਦੀ ਨੈਤਿਕਤਾ ਮੁਤਾਬਕ ਹੋਵੇ।


ਸਿੰਘ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਕਿਤਾਬ ‘ਫੈਬਲਸ ਆਫ ਫ੍ਰੈਕਚਰਡ ਟਾਈਮਸ’ ਦੀ ਘੁੰਡ ਚੁੱਕਾਈ ਸਮੇਂ ਬੋਲ ਰਹੇ ਸੀ। ਇਸ ਮੌਕੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੀ ਮੌਜੂਦ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ, "ਪ੍ਰਧਾਨ ਮੰਤਰੀ ਨੂੰ ਮੇਰੀ ਸਲਾਹ ਹੈ ਕਿ ਉਨ੍ਹਾਂ ਨੂੰ ਸਬਰ ਰੱਖਦੇ ਹੋਏ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਬਣਾਏ ਰੱਖਣਾ ਚਾਹੀਦਾ ਹੈ।"

ਇਸੇ ਮੌਕੇ 26/11 ਮੁੰਬਈ ਅੱਤਵਾਦੀ ਹਮਲੇ ਦੀ 10ਵੀਂ ਵਰ੍ਹੇਗੰਢ ਬਾਰੇ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਤਵਾਦੀ ਗਤੀਵਿਧੀਆ ‘ਤੇ ਲਗਾਮ ਲਾਉਣ ਲਈ ਭਾਰਤ ਤੇ ਪਾਕਿਸਤਾਨ ‘ਚ ਕੁਝ ਸਮਝਦਾਰ ਤੱਥ ਸ਼ੁਰੂ ਹੋਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਕਿਹਾ ਕਿ ਕਸ਼ਮੀਰ ‘ਚ ਜੋ ਹੋ ਰਿਹਾ ਹੈ, ਉਹ ਉਨ੍ਹਾਂ ਦਰਦਾਂ ਦਾ ਇਸ਼ਾਰਾ ਹੈ ਜਿਨ੍ਹਾਂ ਕਾਰਨ ਇਨ੍ਹਾਂ ਦੋਵਾਂ ਦੇਸ਼ਾਂ ‘ਚ ਰਿਸ਼ਤੇ ਖ਼ਰਾਬ ਹਨ।