Mann Ki Baat 100th episode: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ’ਤੇ ਪ੍ਰਸਾਰਿਤ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟੀਕਰਨ ਕਰਾਰ ਦਿੱਤਾ ਤੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਜੁੜਨ ਵਾਲਾ ਹਰ ਵਿਸ਼ਾ ਜਨ ਅੰਦੋਲਨ ਬਣ ਗਿਆ ਹੈ।
PM Modi Mann Ki Baat : ‘ਮਨ ਕੀ ਬਾਤ’ ਦੀ 100ਵੀਂ ਕੜੀ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਾਲਾਤ ਦੀ ਮਜਬੂਰੀ ਕਰ ਕੇ ਉਨ੍ਹਾਂ ਸਾਹਮਣੇ ਜਨਤਾ ਤੋਂ ਕੱਟੇ ਜਾਣ ਦੀ ਚੁਣੌਤੀ ਸੀ ਪਰ ‘ਮਨ ਕੀ ਬਾਤ’ ਨੇ ਇਸ ਦਾ ਹੱਲ ਦਿੱਤਾ ਅਤੇ ਆਮ ਲੋਕਾਂ ਨਾਲ ਜੁੜਨ ਦਾ ਰਸਤਾ ਦਿਖਾਇਆ।
ਉਨ੍ਹਾਂ ਕਿਹਾ, ‘‘ਮਨ ਕੀ ਬਾਤ’ ਕਰੋੜਾਂ ਭਾਰਤੀਆਂ ਦੇ ‘ਮਨ ਕੀ ਬਾਤ’ (Mann Ki Baat) ਹੈ। ਇਹ ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟੀਕਰਨ ਹੈ। ‘ਮਨ ਕੀ ਬਾਤ’ ਦੇਸ਼ ਵਾਸੀਆਂ ਦੀਆਂ ਚੰਗਿਆਈਆਂ ਤੇ ਉਨ੍ਹਾਂ ਦੀ ਸਕਾਰਾਤਮਕਤਾ ਦਾ ਇਕ ਨਿਵੇਕਲਾ ਤਿਓਹਾਰ ਬਣ ਗਿਆ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਕ ਅਜਿਹਾ ਤਿਓਹਾਰ ਹੈ ਜਿਹੜਾ ਹਰ ਮਹੀਨੇ ਆਉਂਦਾ ਹੈ ਅਤੇ ਜਿਸ ਦਾ ਸਾਰੇ ਇੰਤਜ਼ਾਰ ਕਰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਇਸ ਵਿੱਚ ਸਕਾਰਾਤਮਕਤਾ ਤੇ ਲੋਕਾਂ ਦੀ ਭਾਗੀਦਾਰੀ ਦਾ ਜਸ਼ਨ ਮਨਾਉਂਦੇ ਹਾਂ।
‘ਮਨ ਕੀ ਬਾਤ’ ਜਿਸ ਵਿਸ਼ੇ ਨਾਲ ਸਬੰਧਤ ਹੈ ਉਹ ਜਨ ਅੰਦੋਲਨ ਬਣ ਗਿਆ ਅਤੇ ਲੋਕਾਂ ਨੇ ਇਸ ਨੂੰ ਜਨ ਅੰਦੋਲਨ ਬਣਾ ਦਿੱਤਾ। ਹੈ’’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’, ਸਵੱਛ ਭਾਰਤ ਮੁਹਿੰਮ, ਖਾਦੀ ਨੂੰ ਹਰਮਨਪਿਆਰੀ ਬਣਾਉਣ ਅਤੇ ਕੁਦਰਤ ਨਾਲ ਸਬੰਧਤ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ।
ਹੋਰ ਪੜ੍ਹੋ : Ludhiana News: ਲੁਧਿਆਣਾ 'ਚ 'ਬਲੈਕ ਸੰਡੇ'! ਦਿਨ ਚੜ੍ਹਦਿਆਂ ਹੀ ਮੌਤ ਦਾ ਤਾਂਡਵ, 11 ਮੌਤਾਂ ਨਾਲ ਦਹਿਸ਼ਤ ਦਾ ਮਾਹੌਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।