ਨਵੀਂ ਦਿੱਲੀ: ਨਵੇਂ ਸਾਲ 2020 ਦੀ ਸ਼ੁਰੂਆਤ 'ਚ ਹੁਣ ਕੁਝ ਦਿਨ ਬਾਕੀ ਰਹਿ ਗਏ ਹਨ। ਨਵੇਂ ਸਾਲ ਦੇ ਆਉਣ ਦੀ ਖੁਸ਼ੀ ਦੇ ਨਾਲ ਜਨਤਾ 'ਤੇ ਨਵਾਂ ਬੋਝ ਵੀ ਵਧਣ ਜਾ ਰਿਹਾ ਹੈ। ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਜਾ ਰਿਹਾ ਹੈ। ਇਲੈਕਟ੍ਰਾਨਿਕ ਆਈਟਮਜ਼ ਦੇ ਨਾਲ ਹੀ ਗੱਡੀਆਂ ਦੀਆਂ ਕੀਮਤਾਂ 'ਚ 1 ਜਨਵਰੀ 2020 ਤੋਂ ਵਾਧਾ ਹੋਣ ਜਾ ਰਿਹਾ ਹੈ।
ਟੀਵੀ, ਫਰਿੱਜ ਹੋਣਗੇ ਮਹਿੰਗੇ: ਜਿਨ੍ਹਾਂ ਲੋਕਾਂ ਨੇ ਨਵੇਂ ਸਾਲ 'ਚ ਟੀਵੀ ਤੇ ਫਰਿੱਜ ਖਰੀਦਣ ਦੀ ਪਲਾਨਿੰਗ ਕੀਤੀ ਹੋਈ ਹੈ, ਉਨ੍ਹਾਂ ਨੂੰ ਖਰੀਦੇ ਗਏ ਉਤਪਾਦਾਂ 'ਤੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਕੰਜਿਊਮਰ ਪ੍ਰੋਡਕਟ ਇੰਡਸਟਰੀ ਮੁਤਾਬਕ ਆਲਮੀ ਪੱਧਰ 'ਤੇ TV, Fridge ਦੀਆਂ ਕੀਮਤਾਂ 'ਚ 15 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਨਾਲ ਹੀ ਨਵੇਂ ਊਰਜਾ ਲੈਬਲਿੰਗ ਸਟੈਂਡਰਡ ਵੀ ਜਨਵਰੀ 2020 ਤੋਂ ਲਾਗੂ ਹੋਣਗੇ। ਇਸ ਕਾਰਨ ਫਾਈਵ ਸਟਾਰ ਰੈਫਿਜਰੇਟਰ ਦੀ ਮੈਨੂਫੈਕਚਰਿੰਗ 6 ਹਜ਼ਾਰ ਰੁਪਏ ਤਕ ਮਹਿੰਗੀ ਹੋ ਜਾਵੇਗੀ।
ਨਮਕੀਨ ਨੂਡਲਜ਼ ਹੋਣਗੇ ਮਹਿੰਗੇ: ਰੋਜ਼ਾਨਾ ਵਰਤੇ ਜਾਣ ਵਾਲੇ ਉਤਪਾਦ ਵੀ ਨਵੇਂ ਸਾਲ ਤੋਂ ਮਹਿੰਗੇ ਹੋਣ ਜਾ ਰਹੇ ਹਨ। ਇਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੀ ਸ਼ਾਮਲ ਹਨ। ਖਾਧ ਤੇਲ, ਦਾਲਾਂ, ਲਸਣ, ਪਿਆਜ਼ ਦੇ ਮਹਿੰਗੇ ਹੋਣ ਕਾਰਨ ਖਾਣ-ਪੀਣ ਦੇ ਕਈ ਉਤਪਾਦ ਮਹਿੰਗੇ ਹੋ ਸਕਦੇ ਹਨ। ਉੱਥੇ ਹੀ FMCG ਕੰਪਨੀਆਂ ਨੈਸਲੇ, ITC, ਪਾਰਲੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਉਤਪਾਦਾਂ ਦੇ ਪੈਕੇਜ ਦਾ ਸਾਈਜ਼ ਘਟਾਉਣ ਦਾ ਪਲਾਨ ਬਣਾ ਰਹੀਆਂ ਹਨ। ਕੱਚੇ ਮਾਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਕਾਰਨ ਨਮਕੀਨ, ਸਨੈਕ, ਕੇਕ, ਸਾਬਨ, ਫ੍ਰੋਜ਼ਨ ਕੇਕ, ਬਿਸਕੁਟ, ਨੂਡਲਜ਼ ਸਣੇ ਹੋਰ ਉਤਪਾਦ ਮਹਿੰਗੇ ਹੋ ਸਕਦੇ ਹਨ।
ਇਹ ਗੱਡੀਆਂ ਹੋਣਗੀਆਂ ਮਹਿੰਗੀਆਂ: ਨਵੇਂ ਸਾਲ 'ਚ ਆਟੋ ਸੈਕਟਰ ਦੀਆਂ ਕਈ ਕੰਪਨੀਆਂ ਨੇ ਕੀਮਤਾਂ 'ਚ ਇਜ਼ਾਫ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ ਹੁੰਡਈ, ਰੈਨੋ ਜਿਹੀਆਂ ਕੰਪਨੀਆਂ ਸ਼ਾਮਲ ਹਨ। ਜਿਨ੍ਹਾਂ ਗੱਡੀਆਂ ਦੀ ਕੀਮਤ ਵਧੇਗੀ ਉਨ੍ਹਾਂ 'ਚ ਕਵਿੱਡ, ਕੈਪਚਰ, ਟ੍ਰਿਬਰ, ਡਸਟਰ ਤੇ ਲੌਜੀ ਸ਼ਾਮਲ ਹਨ। ਉੱਥੇ ਹੀ ਹੁੰਡਈ, ਐਸਯੂਵੀ, ਸੇਡਾਨ, ਹੈਚਬੈਕ ਦੀਆਂ ਕੀਮਤਾਂ 'ਚ ਇਜ਼ਾਫ਼ਾ ਕਰੇਗੀ।
ਇਹ ਡੈਬਿਟ ਕਾਰਡ ਹੋ ਜਾਣਗੇ ਬੰਦ: ਭਾਰਤੀ ਸਟੇਟ ਬੈਂਕ ਵੱਲੋਂ ਇੱਕ ਨੋਟਿਸ ਜਾਰੀ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ 1 ਜਨਵਰੀ, 2020 ਤੋਂ ਮੈਗਨੈਟਿਕ ਸਟ੍ਰਿਪ ਵਾਲੇ ਡੈਬਿਟ ਕਾਰਡ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਅਜਿਹੇ 'ਚ ਜਿਨ੍ਹਾਂ ਲੋਕਾਂ ਕੋਲ ਮੈਗਨੈਟਿਕ ਸਟ੍ਰਿਪ ਵਾਲੇ ਕਾਰਡ ਹਨ ਉਨ੍ਹਾਂ ਨੂੰ ਤੁਰੰਤ ਬੈਂਕ ਨਾਲ ਰਾਬਤਾ ਕਰ ਨਵੇਂ ਚਿੱਪ ਵਾਲੇ ਕਾਰਡ ਇਸ਼ੂ ਕਰਵਾਉਣੇ ਚਾਹੀਦੇ ਹਨ।