ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਏਬੀਪੀ ਸਾਂਝਾ | 20 Apr 2018 12:51 PM (IST)
ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ ਦੋਸ਼ੀ ਬਾਬੂ ਬਜਰੰਗੀ ਨੂੰ ਮੌਤ ਤੱਕ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਬਜਰੰਗੀ ਸਮੇਤ 7 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਸਾਲ 2002 ਵਿੱਚ ਹੋਏ ਗੁਜਰਾਤ ਦੰਗਿਆਂ ਨਾਲ ਸਬੰਧਤ ਹੈ। ਜਸਟਿਸ ਹਰਸ਼ਾ ਦਿਵਾਨੀ ਤੇ ਜਸਟਿਸ ਏਐਸ ਸੁਪਹੀਆ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਕੇ ਪਿਛਲੇ ਸਾਲ ਅਗਸਤ ’ਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਗੋਧਰਾ ਰੇਲਵੇ ਸਟੇਸ਼ਨ ’ਤੇ ਸਾਬਰਮਤੀ ਐਕਸਪ੍ਰੈੱਸ ਦੇ ਡੱਬੇ ’ਚ ਅੱਗ ਲਾਉਣ ਤੋਂ ਇੱਕ ਦਿਨ ਬਾਅਦ 28 ਫਰਵਰੀ, 2002 ਨੂੰ ਨਰੋਦਾ ਪਟੀਆ ਵਿੱਚ ਦੰਗਾ ਫਸਾਦ ਹੋਇਆ ਸੀ ਜਿਸ ਵਿੱਚ 97 ਜਣੇ ਮਾਰੇ ਗਏ ਤੇ 33 ਹੋਰ ਜ਼ਖ਼ਮੀ ਹੋਏ ਸਨ। ਅਗਸਤ, 2012 ਵਿੱਚ ਐਸਆਈਟੀ ਮਾਮਲਿਆਂ ਲਈ ਵਿਸ਼ੇਸ਼ ਅਦਾਲਤ ਨੇ ਭਾਜਪਾ ਆਗੂ ਮਾਇਆ ਕੋਡਨਾਨੀ ਸਮੇਤ 32 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਤਤਕਾਲੀ ਮੋਦੀ ਸਰਕਾਰ ਦੇ ਸਮੇਂ ਮੰਤਰੀ ਮਾਇਆ ਕੋਡਨਾਨੀ ਨੂੰ 28 ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੇਠਲੀ ਅਦਾਲਤ ਨੇ ਸਬੂਤ ਨਾ ਹੋਣ ਕਾਰਨ 29 ਮੁਲਜ਼ਮ ਬਰੀ ਕਰ ਦਿੱਤੇ ਸਨ। ਵਿਸ਼ੇਸ਼ ਜਾਂਚ ਦਲ ਨੇ 29 ਜਣਿਆਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ।