ਨਵੀਂ ਦਿੱਲੀ: ਦੇਸ਼ ਦੀ ਨਾਮੀ ਮਸਾਲਾ ਕੰਪਨੀ ਮਹਾਸ਼ਿਆ ਦੀ ਹੱਟੀ MDH ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਵੀਰਵਾਰ ਸਵੇਰ 5 ਵੱਜ ਕੇ 38 ਮਿੰਟ 'ਤੇ ਉਨ੍ਹਾਂ ਆਖਰੀ ਸਾਹ ਲਏ। ਦੁਪਹਿਰ ਦੋ ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਗੁਲਾਟੀ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਠੀਕ ਹੋ ਗਏ ਸਨ।
ਉਨ੍ਹਾਂ ਨੂੰ ਪਦਮਭੂਸ਼ਨ ਨਾਲ ਸਨਮਾਨਿਆ ਜਾ ਚੁੱਕਾ ਹੈ। ਧਰਮਪਾਲ ਗੁਲਾਟੀ ਵਿਗਿਆਪਨ ਦੀ ਦੁਨੀਆਂ ਦੇ ਸਭ ਤੋਂ ਉਮਰਦਰਾਜ ਸਟਾਰ ਤੇ ਮਹਾਸ਼ਿਆਂ ਦੀ ਹੱਟੀ ਦੇ ਮਾਲਕ ਸਨ। ਕਦੇ ਟਾਂਗਾ ਚਲਾ ਕੇ ਢਿੱਡ ਭਰਨ ਲਈ ਮਜਬੂਰ ਇਹ ਸ਼ਖਸ ਅੱਜ 2000 ਕਰੋੜ ਰੁਪਇਆਂ ਦੇ ਬਿਜ਼ਨਸ ਗਰੁੱਪ ਦਾ ਮਾਲਕ ਹੈ। ਧਰਮਪਾਲ ਗੁਲਾਟੀ ਐਫਐਮਸੀਜੀ ਸੈਕਟਰ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੀਈਓ ਹਨ। ਏਨਾ ਹੀ ਨਹੀਂ ਪਿਛਲੇ ਸਾਲ ਗਣਤੰਤਰ ਦਿਵਸ ਦੇ ਮੌਕੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।
ਖੇਤੀਬਾੜੀ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਨੂੰ ਦੱਸਿਆ ਗਲਤ, ਕਿਹਾ ਇਹ ਕੋਈ ਲਾਹੌਰ ਜਾਂ ਕਰਾਚੀ ਨਹੀਂ, ਦੇਸ਼ ਦੀ ਰਾਜਧਾਨੀ ਹੈ
ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਮਿਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ