Bharat Jodo Yatra: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਸ਼ੁਰੂ ਹੋਏ 2 ਦਿਨ ਹੋ ਚੁੱਕੇ ਹਨ। 150 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਹੈ ਤੇ ਇਸ ਦੀ ਅਗਵਾਈ ਵਾਇਨਾਡ ਤੋਂ ਸੰਸਦ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਕਰ ਰਹੇ ਹਨ।


ਜ਼ਿਕਰ ਕਰ ਦਈਏ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਮੌਜੂਦ ਯਾਤਰੀਆਂ ਲਈ ਰਾਤ ਵੇਲੇ ਸੌਣ ਲਈ ਕੰਟੇਨਰਾਂ ਦਾ ਖ਼ਾਸ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ ਤੇ ਇਹ ਕੰਟੇਨਰ ਯਾਤਰਾ ਦੇ ਨਾਲ-ਨਾਲ ਹੀ ਚਲਦੇ ਹਨ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਕਾਂਗਰਸ ਦੇ ਮੁੱਖ ਸਕੱਤਰ ਜੈਰਾਮ ਰਾਮੇਸ਼ (jairam Ramesh) ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪਾਰਟੀ ਦੀ ਭਾਰਤ ਜੋੜੋ ਯਾਤਰਾ ਵਿੱਚਚ ਸ਼ਾਮਲ ਕਾਂਗਰਸ ਦੇ ਕਰੀਬ 230 ਪੈਦਲ ਯਾਤਰੀ ਟਰੱਕਾਂ ਵਿੱਚ ਲੱਗੇ 60 ਕੰਟੇਨਰਾਂ ਵਿੱਚ ਰਾਤ ਲੰਘਾਉਣਗੇ। ਇਨ੍ਹਾਂ ਟਰੱਕਾਂ ਨੂੰ ਰੋਜ਼ਾਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਜਾਇਆ ਜਾਵੇਗਾ।


ਕਾਂਗਰਸ ਨੇ ਸਾਂਝੀ ਕੀਤੀ ਵੀਡੀਓ


ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੇ ਅਧਿਕਾਰਕ ਟਵਿੱਟਰ 'ਤੇ ਕੰਟੇਨਰਾਂ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਕੰਟੇਨਰਾਂ ਦੇ ਨੇੜੇ ਕਾਂਗਰਸ ਦੇ ਵਰਕਰ ਆਰਾਮ ਕਰਦੇ ਵਿਖਾਏ ਦੇ ਰਹੇ ਹਨ। ਵੀਡੀਓ ਸਾਂਝੀ ਕਰਨ ਮੌਕੇ ਕੈਪਸ਼ਨ ਵਿੱਚ ਲਿਖਿਆ ਹੈ,  "ਆਰਾਮ ਹੈ, ਰੁਕੇ ਨਹੀਂ !(विश्राम है, विराम नहीं!) ਇਹ ਸਾਡੇ ਯਾਤਰੀਆਂ ਦਾ ਰੈਣ ਬਸੇਰਾ ਹੈ ਜੋ ਕੈਂਪ ਵਿੱਚ ਬੈਠ ਕੇ ਵੀ ਸਵੇਰਾ ਦੀ ਰਾਹ ਤੱਕ ਰਹੇ ਹਨ। ਜਜ਼ਬਾ ਹੈ ਫਿਰ ਉੱਠ ਕੇ ਚੱਲਣ ਦਾ, ਭਾਰਤ ਜੋੜਣ ਦਾ,"






ਕੰਟੇਨਰ ਵਿੱਚ ਕੀ-ਕੀ ਨੇ ਸਹੂਲਤਾ ?


ਜੇ ਕੰਟੇਨਰ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਟੀ.ਵੀ ਨਹੀਂ ਬੱਸ ਇੱਕ ਪੱਖਾ ਲੱਗਿਆ ਮਿਲੇਗਾ। ਕੁਝ ਕੰਟੇਨਰਾਂ ਵਿੱਚ ਇੱਕ ਬੈੱਡ, ਕੁਝ ਵਿੱਚ ਦੋ ਤੇ ਕਈਆਂ ਵਿੱਚ 4 ਤੋਂ ਲੈ ਕੇ 12 ਤੱ ਬੈੱਡ ਲਾਏ ਗਏ ਹਨ। ਜਦੋਂ ਕੰਟੇਨਰਾਂ ਵਿੱਚ ਏਸੀ ਹੋਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਮੌਸਮ ਵਿੱਚ ਏਸੀ ਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।


ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ CM ਮਾਨ 'ਤੇ ਕੱਸਿਆ ਤੰਜ਼...


ਕਿੰਨੇ ਲੋਕਾਂ ਲਈ ਬਣਾਏ ਗਏ ਹਨ ਕੰਟੇਨਰ ?


ਜ਼ਿਕਰ ਕਰ ਦਈਏ ਕਿ ਇਸ ਯਾਤਰਾ ਵਿੱਚ 230 ਦੇ ਕਰੀਬ ਲੋਕ ਪੈਦਲ ਯਾਤਰਾ ਕਰ ਰਹੇ ਹਨ ਤੇ ਇਸ ਲਈ ਉਨ੍ਹਾਂ ਲਈ 60 ਕੰਟੇਨਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹਰ ਲੰਘਦੇ ਦਿਨ ਦੀ ਯਾਤਰਾ ਦੇ ਨਾਲ-ਨਾਲ ਕੰਟੇਨਰਾਂ ਨੂੰ ਵੀ ਨਾਲ-ਨਾਲ ਟਰੱਕਾਂ ਤੇ ਲਜਾਇਆ ਜਾ ਰਿਹਾ ਹੈ।