ਚੰਡੀਗੜ੍ਹ: ਮੇਘਾਲਿਆ ਦੇ ਖਾਸੀ ਕਬੀਲੇ ਦੇ ਹਿੱਤਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਜਥੇਬੰਦੀ ‘ਹਾਈਨਿਊਟ੍ਰੈੱਪ ਯੂਥ ਕੌਂਸਲ’ (HYC) ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸ਼ਿਲੌਂਗ ਦੀ ਹਰੀਜਨ ਕਾਲੋਨੀ ’ਚ ਰਹਿ ਰਹੇ ਦਲਿਤ ਸਿੱਖਾਂ ਨੂੰ ਮੁੜ-ਵਸਾਉਣ ਦੇ ਮਾਮਲੇ ’ਚ ਦਖ਼ਲ ਨਾ ਦੇਵੇ।


HYC ਦੇ ਪ੍ਰਧਾਨ ਰੌਬਰਟਜੂਨ ਖਰਜ੍ਹਾਰਿਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਤੇ ‘ਬਾਹਰੀ ਏਜੰਸੀਆਂ’ ਨੇ ਫਿਰਕੂ ਰੰਗਤ ਦੇ ਕੇ ਸਥਾਨਕ ਨਿਵਾਸੀਆਂ ਨੂੰ ਮੁੜ-ਵਸਾਉਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜਥੇਬੰਦੀ ਦੇ ਪ੍ਰਧਾਨ ਦਾ ਸਿੱਧਾ ਇਸ਼ਾਰਾ ਪੰਜਾਬ ਸਰਕਾਰ ਵੱਲ ਹੀ ਸੀ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਤਦ ਸਖ਼ਤ ਵਿਰੋਧ ਪ੍ਰਗਟਾਇਆ ਸੀ, ਜਦੋਂ ਬਾਗ਼ੀ ਜਥੇਬੰਦੀ HNLC ਤੋਂ ਲੈ ਕੇ ਭਾਜਪਾ ਤੇ ਹੋਰ ਪਾਰਟੀਆਂ ਵੱਲੋਂ ਚਲਾਈ ਜਾ ਰਹੀ ਰਾਜ ਸਰਕਾਰ ਤੱਕ ਨੇ ਹਰੀਜਨ ਕਾਲੋਨੀ ’ਚ ਰਹਿੰਦੇ ਸਿੱਖਾਂ ਨੂੰ ਆਪਣੇ ਮਕਾਨ ਤੁਰੰਤ ਖ਼ਾਲੀ ਕਰਨ ਦਾ ਦਬਾਅ ਪਾਇਆ ਸੀ। ਹੁਣ ਜਦੋਂ ਪੰਜਾਬ ਸਰਕਾਰ ਨੇ ਮੇਘਾਲਿਆ ਦੇ ਸਿੱਖਾਂ ਦੇ ਹੱਕ ’ਚ ‘ਹਾਅ ਦਾ ਨਾਅਰਾ’ ਮਾਰਿਆ ਗਿਆ ਸੀ, ਉਹ ਉੱਥੋਂ ਦੇ ਕੁਝ ਸਥਾਨਕ ਵਾਸੀਆਂ ਨੂੰ ਚੰਗਾ ਨਹੀਂ ਲੱਗਿਆ।

HYC ਨੇ ਹੁਣ ਕਿਹਾ ਹੈ ਕਿ ਹਰੀਜਨ ਕਾਲੋਨੀ ਦੇ ਨਿਵਾਸੀਆਂ ਨੂੰ ਮੁੜ ਵਸਾਉਣ ਦੇ ਮਾਮਲੇ ਨੂੰ ਵਿਕਾਸ ਕਾਰਜਾਂ ਦੇ ਪਰਿਪੇਖ ਤੋਂ ਵੇਖਿਆ ਜਾਣਾ ਚਾਹੀਦਾ ਹੈ। ‘ਅਸੀਂ ਬਾਹਰੀ ਏਜੰਸੀਆਂ ਨੂੰ ਆਖ ਰਹੇ ਹਾਂ ਕਿ ਉਹ ਇਸ ਮਾਮਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰਨ।’

ਇਹ ਵੀ ਪੜ੍ਹੋ: ਭਾਰਤ 'ਚ ਲੱਗੇਗੀ ਵੱਟਸਐਪ ਤੇ ਫੇਸਬੁੱਕ ਉੱਪਰ ਪਾਬੰਦੀ ? ਸੂਚਨਾ ਤੇ ਤਕਨਾਲੋਜੀ ਮੰਤਰੀ ਕੋਲ ਪੁੱਜਿਆ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904