ਹੈਦਰਾਬਾਦ: ਭਾਰਤੀ ਬੀਮਾ ਨਿਗਮ ਤੇ ਵਿਕਾਸ ਪਰਮਾਣੀਕਰਣ (ਆਈਆਰਡੀਏ) ਨੇ ਸਾਰੀਆਂ ਬੀਮਾਂ ਕੰਪਨੀਆਂ ਨੂੰ ਮਾਨਸਿਕ ਬਿਮਾਰੀਆਂ ਨੂੰ ਬੀਮਾਂ ਪਾਲਿਸੀਆਂ ਦੇ ਦਾਇਰੇ 'ਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਆਈਆਰਡੀਏ ਵੱਲੋਂ 16 ਅਗਸਤ ਨੂੰ ਜਾਰੀ ਕੀਤੇ ਨਿਰਦੇਸ਼ 'ਚ ਕਿਹਾ ਗਿਆ ਸੀ ਕਿ ਮਾਨਸਿਕ ਸਿਹਤ ਸੁਰੱਖਿਆ ਕਾਨੂੰਨ, 2017, 29 ਮਈ, 2018 ਤੋਂ ਹੋਂਦ 'ਚ ਆਇਆ ਹੈ।
ਕਾਨੂੰਨ ਦੀ ਧਾਰਾ 21(4) 'ਚ ਕਿਹਾ ਗਿਆ ਹੈ ਕਿ ਸਾਰੀਆਂ ਬੀਮਾਂ ਕੰਪਨੀਆਂ ਨੂੰ ਮੈਡੀਕਲ ਬੀਮਾ ਦੇ ਤਹਿਤ ਮਾਨਸਿਕ ਰੋਗਾਂ ਦੇ ਇਲਾਜ ਦਾ ਵੀ ਪ੍ਰਬੰਧ ਕਰਨਾ ਹੋਵੇਗਾ।
ਨਿਰਦੇਸ਼ 'ਚ ਕਿਹਾ ਗਿਆ ਕਿ ਸਾਰੀਆਂ ਬੀਮਾਂ ਕੰਪਨੀਆਂ ਨੂੰ ਮਾਨਸਿਕ ਸਿਹਤ ਸੁਰੱਖਿਆ ਕਾਨੂੰਨ, 2017 ਦੇ ਇਸ ਪ੍ਰਬੰਧ ਦੀ ਪਾਲਣਾ ਤੁਰੰਤ ਕਰਨੀ ਪਵੇਗੀ। ਮਾਨਸਿਕ ਸਿਹਤ ਸੁਰੱਖਿਆ ਕਾਨੂੰਨ-2017 ਮੁਤਾਬਕ, ਮਾਨਸਿਕ ਰੋਗ ਨਾਲ ਪੀੜਤ ਕਿਸੇ ਵੀ ਵਿਅਕਤੀ ਨੂੰ ਬਾਕੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਵਿਅਕਤੀ ਨੂੰ ਇਕ ਬਰਾਬਰ ਸਮਝਿਆ ਜਾਵੇਗਾ।