ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ 15 ਫਰਵਰੀ ਤੱਕ ਚੱਲਣ ਵਾਲਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੱਡਾ ਫੈਸਲਾ ਲਿਆ ਤੇ ਸੰਸਦ ਦੀ ਕੰਟੀਨ 'ਤੇ ਮਿਲ ਰਹੀ ਸਬਸਿਡੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਹੁਣ ਸੰਸਦ ਦੀ ਕੰਟੀਨ ਵਿੱਚ 100 ਰੁਪਏ ਦੀ ਸ਼ਾਕਾਹਾਰੀ ਪਲੇਟ ਤੇ 700 ਰੁਪਏ ਵਿੱਚ ਮਾਸਾਹਾਰੀ ਬੁਫੇ ਖਾਣਾ ਮਿਲੇਗਾ।

ਜੇ ਤੁਸੀਂ ਨਵੀਂ ਰੇਟ ਸੂਚੀ ਨੂੰ ਵੇਖੋਗੇ ਤਾਂ ਸੰਸਦ ਦੀ ਕੰਟੀਨ ਵਿੱਚ ਸਭ ਤੋਂ ਸਸਤੀ ਰੋਟੀ ਰਹਿ ਗਈ ਹੈ, ਜਿਸ ਦੀ ਕੀਮਤ ਤਿੰਨ ਰੁਪਏ ਹੈ। ਉਧਰ ਨਾਨ ਵੇਜ ਬੁਫੇ ਲਈ 700 ਰੁਪਏ ਖ਼ਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਹੁਣ ਚਿਕਨ ਬਿਰਿਆਨੀ 100 ਰੁਪਏ, ਚਿਕਨ ਕਰੀ 75 ਰੁਪਏ, ਸਾਦਾ ਡੋਸਾ 30 ਰੁਪਏ, ਮਟਨ ਬਿਰਿਆਣੀ 150 ਰੁਪਏ ਵਿੱਚ ਮਿਲੇਗੀ। ਨਾਲ ਹੀ ਹੁਣ ਤੁਹਾਨੂੰ ਵੇਜ ਪਕੌੜਿਆਂ ਲਈ 50 ਰੁਪਏ ਖ਼ਰਚ ਕਰਨੇ ਪੈਣਗੇ।

ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੰਟੀਨ ਤੋਂ ਸਬਸਿਡੀ ਖ਼ਤਮ ਕਰਨ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਸੰਸਦ ਮੈਂਬਰਾਂ ਅਤੇ ਹੋਰਾਂ ਨੂੰ ਮਿਲਣ ਵਾਲੀ ਸਬਸਿਡੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ ਲੋਕ ਸਭਾ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਇੱਕ ਰਾਏ ਬਣਾ ਕੇ ਇਸ ਨੂੰ ਖ਼ਤਮ ਕਰਨ ਲਈ ਸਹਿਮਤੀ ਦਿੱਤੀ ਸੀ। ਹੁਣ ਕੰਟੀਨ ਵਿੱਚ ਉਪਲੱਬਧ ਭੋਜਨ ਤੈਅ ਕੀਮਤ 'ਤੇ ਉਪਲਬਧ ਹੋਵੇਗਾ।

ਇਹ ਵੀ ਪੜ੍ਹੋਲਾਲ ਕਿਲ੍ਹੇ 'ਚ ਹੰਗਾਮਾ ਕਰਨ ਵਾਲਿਆਂ ਨੂੰ ਚੁਣ-ਚੁਣ ਲੱਭ ਰਹੀ ਪੁਲਿਸ, ਸੀਸੀਟੀਵੀ ਤੇ ਮੋਬਾਈਲ ਵੀਡੀਓ ਦੀ ਲਈ ਜਾ ਰਹੀ ਮਦਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904