ਦਲਿਤ ਨੇਤਾ ਉੱਦਿਤ ਰਾਜ ਰਾਖਵੀਂ ਲੋਕ ਸਭਾ ਸੀਟ ਉੱਤਰੀ ਪੱਛਮੀ ਦਿੱਲੀ ਤੋਂ ਪਹਿਲੀ ਵਾਰ 2014’ਚ ਸੰਸਦ ਚੁਣੇ ਗਏ ਸੀ। ਇਸ ਵਾਰ ਬੀਜੇਪੀ ਨੇ ਉਨ੍ਹਾਂ ਦੀ ਥਾਂ ਕਲਾਕਾਰ ਹੰਸਰਾਜ ਹੰਸ ਨੂੰ ਆਪਣਾ ਉਮੀਦਵਾਰ ਚੁਣਿਆ ਹੈ। ਇਸ ਤੋਂ ਉੱਦਿਤ ਕਾਫੀ ਨਾਰਾਜ਼ ਹੋਏ ਹਨ।
ਉਨ੍ਹਾਂ ਨੇ ਦਿੱਲੀ ਦੀਆਂ ਟਿਕਟ ਦੀ ਵੰਡ ਨੂੰ ਲੈ ਕੇ ਟਵੀਟ ਕੀਤਾ ਸੀ ਕਿ ਮੈਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਮੈਨੂੰ ਉਮੀਦ ਸੀ ਕਿ ਪਾਰਟੀ ਟਿਕਟ ਨਹੀਂ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕੀਤਾ ਸੀ ਜੇਕਰ ਬੀਜੇਪੀ ਟਿਕਟ ਨਹੀਂ ਦੇਵੇਗੀ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।
ਉੱਦਿਤ ਨੇ ਅੱਜ ਇੱਕ ਹੋਰ ਟਵੀਟ ਕਰ ਕਿਹਾ, “ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਇੰਨਾ ਦੁਖ ਨਾ ਹੁੰਦਾ। ਪਾਰਟੀ ਨੂੰ ਇੰਨਾ ਕਸ਼ਟ ਕਿਉਂ ਕਰਨਾ ਪਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਇੱਕ ਵਜੇ ਨਾਂ ਦਾ ਐਲਾਨ ਕਰਨਾ ਪਿਆ। ਪਹਿਲਾਂ ਕਹਿ ਦਿੰਦੇ ਤਾਂ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ। ਕਿਰਾਏਦਾਰ ਹਾਂ ਗੱਲ ਮੰਨ ਲੈਂਦਾ।”