ਨਵੀਂ ਦਿੱਲੀ: ਮਿੱਗ-29 ਦਾ ਇੱਕ ਟ੍ਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਘਟਨਾ ਵਿੱਚ ਇੱਕ ਪਾਇਲਟ ਮਿਲ ਗਿਆ ਹੈ, ਜਦੋਂਕਿ ਇੱਕ ਹੋਰ ਪਾਇਲਟ ਦੀ ਭਾਲ ਜਾਰੀ ਹੈ। ਭਾਰਤੀ ਨੇਵੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੇਵੀ ਨੇ ਕਿਹਾ ਕਿ ਸਮੁੰਦਰ 'ਤੇ ਚੱਲਣ ਵਾਲਾ ਇੱਕ ਮਿਗ-29ਕੇ ਟ੍ਰੇਨੀ ਜਹਾਜ਼ ਕੱਲ੍ਹ ਯਾਨੀ 26 ਨਵੰਬਰ, 2020 ਨੂੰ ਸ਼ਾਮ 5 ਵਜੇ ਕ੍ਰੈਸ਼ ਹੋ ਗਿਆ।

ਇਸ ਹਾਦਸੇ ਵਿੱਚ ਇੱਕ ਪਾਇਲਟ ਮਿਲ ਗਿਆ ਹੈ ਤੇ ਇੱਕ ਹੋਰ ਪਾਇਲਟ ਦੀ ਭਾਲ ਕੀਤੀ ਜਾ ਰਹੀ ਹੈ। ਇਸ ਲਈ ਏਅਰ ਅਤੇ ਸਤ੍ਹਾ ਇਕਾਈਆਂ ਸਥਾਪਤ ਕੀਤੀਆਂ ਗਈਆਂ ਹਨ। ਨੇਵੀ ਦੇ ਬਿਆਨ ਮੁਤਾਬਕ ਘਟਨਾ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਮਿੱਗ-29 ਜਹਾਜ਼ ਦੇਸ਼ ਵਿੱਚ ਪਹਿਲਾਂ ਵੀ ਕਈ ਵਾਰ ਕ੍ਰੈਸ਼ ਹੋ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਉੱਡਦਾ ਤਾਬੂਤ ਵੀ ਕਿਹਾ ਜਾਂਦਾ ਹੈ। ਪਿਛਲੇ ਇੱਕ ਸਾਲ ਵਿੱਚ ਦੇਸ਼ ਵਿੱਚ ਬਹੁਤ ਸਾਰੇ ਮਿੱਗ-29 ਜਹਾਜ਼ ਕ੍ਰੈਸ਼ ਹੋ ਗਏ ਹਨ।

ਦੱਸ ਦਈਏ ਕਿ ਮਿੱਗ-29 ਦੇ ਕ੍ਰੈਸ਼ ਹੋਣ ਦੀ ਘਟਨਾ ਇਸੇ ਸਾਲ 8 ਮਈ ਨੂੰ ਪੰਜਾਬ ਦੇ ਨਵਾਂਸ਼ਹਿਰ ਵਿਖੇ ਵਾਪਰੀ ਸੀ, ਜਿਸ ‘ਚ ਪਾਇਲਟ ਨੇ ਛਾਂਲ ਮਾਰ ਕੇ ਆਪਣੀ ਜਾਨ ਬਚਾਈ ਤੇ ਇਸ ਜਹਾਜ਼ ਦੇ ਕਰੈਸ਼ ਹੋਣ ਨਾਲ ਖੇਤਾਂ ਨੂੰ ਅੱਗ ਲੱਗ ਗਈ ਸੀ। ਇਸੇ ਤਰ੍ਹਾਂ ਦੀ ਇੱਕ ਘਟਨਾ 23 ਫਰਵਰੀ ਨੂੰ ਗੋਆ ਵਿੱਚ ਵੀ ਹੋਈ ਸੀ। ਹਾਲਾਂਕਿ, ਜਹਾਜ਼ ਵਿਚ ਸਵਾਰ ਪਾਇਲਟ ਮਸਾ ਬਚਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904