ਚੰਡੀਗੜ੍ਹ: ਮੀਂਹ ਤੇ ਗੜ੍ਹੇਮਾਰੀ ਬਾਅਦ ਪੰਜਾਬ ਵਿੱਚ ਠੰਢ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ।
ਅੱਜ ਅੰਮ੍ਰਿਤਸਰ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਤਾਪਮਾਨ 4.7 ਡਿਗਰੀ ਸੈਲਸੀਅਸ, ਫਰੀਦਕੋਟ ਦਾ 5.8, ਹਲਵਾਰਾ ਦਾ 6.8, ਗੁਰਦਾਸਪੁਰ ਦਾ 8, ਲੁਧਿਆਣਾ ਦਾ 8.2 ਤੇ ਪਟਿਆਲਾ ਦਾ ਤਾਪਮਾਨ 8.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ 7.4 ਡਿਗਰੀ ਸੈਲਸੀਅਸ ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਹਰਿਆਣਾ ਦਾ ਨਰਨੌਲ 3.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ। ਇਸ ਤੋਂ ਬਾਅਦ ਹਿਸਾਰ ਵਿੱਚ 5.4, ਕਰਨਾਲ ’ਚ 5.6, ਰੋਹਤਕ ਤੇ ਭਿਵਾਨੀ ਦੋਵਾਂ ਦਾ ਤਾਪਮਾਨ 6.7 ਡਿਗਰੀ ਤੇ ਅੰਬਾਲਾ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।