ਰਾਏਪੁਰ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਨਿੱਜੀ ਸਹਾਇਕ ਓਪੀ ਗੁਪਤਾ ਨੂੰ ਰਾਏਪੁਰ ਪੁਲਿਸ ਨੇ ਬੀਤੀ ਰਾਤ ਕਰੀਬ ਦੋ ਵਜੇ ਗ੍ਰਿਫਤਾਰ ਕੀਤਾ ਹੈ। ਓਪੀ ਗੁਪਤਾ ਖਿਲਾਫ ਜਿਣਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਓਪੀ ਗੁਪਤਾ 'ਤੇ ਦੋਸ਼ ਹਨ ਕਿ ਉਹ ਲੜਕੀ ਦਾ 13 ਸਾਲ ਦੀ ਉਮਰ ਤੋਂ ਹੀ ਯੌਨ ਸ਼ੋਸ਼ਣ ਕਰਦਾ ਰਿਹਾ। ਪੁਲਿਸ ਨੇ ਦੱਸਿਆ ਕਿ ਲੜਕੀ ਦੋ ਵਾਰ ਗਰਭਵਤੀ ਹੋਈ ਹੈ ਜਿਸ ਦਾ ਬਾਅਦ ਵਿੱਚ ਗਰਭਪਾਤ ਕਰਵਾ ਦਿੱਤਾ ਗਿਆ। ਸਿਵਲ ਲਾਈਨ ਪੁਲਿਸ ਨੇ ਬੀਤੀ ਰਾਤ ਕਰੀਬ 2 ਵਜੇ ਓਪੀ ਗੁਪਤਾ ਦੇ ਘਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ।
ਰਾਏਪੁਰ ਪੁਲਿਸ ਅਨੁਸਾਰ ਓਪੀ ਗੁਪਤਾ ਲੜਕੀ ਦੀ ਬੇਵੱਸੀ ਦਾ ਫਾਇਦਾ ਚੁੱਕ ਕੇ ਉਸ ਦਾ ਯੌਨ ਸ਼ੋਸ਼ਣ ਕਰਦਾ ਰਿਹਾ। ਪੁਲਿਸ ਓਪੀ ਗੁਪਤਾ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਸਾਬਕਾ ਮੁੱਖ ਮੰਤਰੀ ਦਾ ਸਹਾਇਕ 5 ਸਾਲ ਨਾਬਾਲਗ ਦਾ ਕਰਦਾ ਰਿਹਾ ਸ਼ੋਸ਼ਣ
ਏਬੀਪੀ ਸਾਂਝਾ
Updated at:
09 Jan 2020 02:06 PM (IST)
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਨਿੱਜੀ ਸਹਾਇਕ ਓਪੀ ਗੁਪਤਾ ਨੂੰ ਰਾਏਪੁਰ ਪੁਲਿਸ ਨੇ ਬੀਤੀ ਰਾਤ ਕਰੀਬ ਦੋ ਵਜੇ ਗ੍ਰਿਫਤਾਰ ਕੀਤਾ ਹੈ। ਓਪੀ ਗੁਪਤਾ ਖਿਲਾਫ ਜਿਣਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- - - - - - - - - Advertisement - - - - - - - - -