ਮੁੰਬਈ: ਜੰਮੂ-ਕਸ਼ਮੀਰ ਦੇ ਉੜੀ ਵਿੱਚ ਸੈਨਾ ਬੇਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਹੈ, ਉਸ ਦਾ ਅਸਰ ਹੁਣ ਫਿਲਮ ਇੰਡਸਟਰੀ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੀ ਚਪੇਟ ਵਿੱਚ ਪਾਕਿਸਾਤਨੀ ਕਲਾਕਾਰ ਹੈ। ਰਾਜ ਠਾਕਰੇ ਦੀ ਰਾਜਨੀਤਕ ਪਾਰਟੀ ਐਮ.ਐਨ.ਐਸ. ਨੇ ਪਾਕਿਸਤਾਨੀ ਕਲਾਕਾਰਾਂ ਨੁੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਐਮ.ਐਨ.ਐਸ. ਚਿੱਤਰਪਟ ਸੈਨਾ ਦੇ ਪ੍ਰਧਾਨ ਅਮੇ ਖੋਪਕਰ ਨੇ ਬਿਆਨ ਜਾਰੀ ਕਰਕੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਦੀ ਧਮਕੀ ਦਿੱਤੀ ਹੈ।
ਅਮੇ ਖੋਪਕਰ ਨੇ ਆਪਣੇ ਬਿਆਨ ਵਿੱਚ ਕਿਹਾ, 'ਅਸੀਂ ਪਾਕਿਸਤਾਨੀ ਕਲਾਕਾਰਾਂ ਤੇ ਕਲਾਕਾਰਾਂ ਨੂੰ ਦੇਸ਼ ਛੱਡਣ ਦੇ ਲਈ 48 ਘੰਟੇ ਦਾ ਸਮਾਂ ਦਿੰਦੇ ਹਾਂ ਜਾਂ ਫਿਰ ਐਮ.ਐਨ.ਐਸ. ਉਨ੍ਹਾਂ ਨੂੰ ਕੁੱਟ-ਕੁੱਟ ਕੇ ਭਜਾਏਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਸਵੇਰੇ ਉੜੀ ਵਿੱਚ ਅੱਤਵਾਦੀ ਹਮਲਾ ਹੋਈਆ ਸੀ ਜਿਸ ਵਿੱਚ ਭਾਰਤੀ ਸੈਨਾ ਦੇ 18 ਜਵਾਨ ਸ਼ਹੀਦ ਹੋਏ ਸਨ।
ਇਸ ਹਮਲੇ ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹਮਦ ਨੇ ਅੰਜ਼ਾਮ ਦਿੱਤਾ ਸੀ। ਇਸ ਹਮਲੇ ਤੋਂ ਬਾਅਦ ਭਾਰਤ ਦੀ ਜਨਤਾ ਵਿੱਚ ਰੋਸ ਹੈ ਤੇ ਸਰਕਾਰ 'ਤੇ ਪਾਕਿਸਤਾਨ ਤੋਂ ਬਦਲਾ ਲੈਣ ਦਾ ਦਬਾਅ ਹੈ।