ਰੋਹਤਕ: ਹਰਿਆਣਾ ਵਿੱਚ ਇੱਕ ਵਾਰ ਫੇਰ ਮੌਬ ਲੌਂਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹਤਕ-ਸੋਨੀਪਤ ਦੇ ਭਾਲੌਠਾ ਪਿੰਡ ਕੋਲ ਗਾਂ ਰਾਖਿਆਂ ਨੇ ਇੱਕ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ। ਨੌਜਵਾਨ ਦਾ ਨਾਂ ਨੌਸ਼ਾਦ ਦੱਸਿਆ ਜਾ ਰਿਹਾ ਹੈ ਤੇ ਗੱਡੀ ਦੇ ਡਰਾਈਵਰ ਦਾ ਨਾਂ ਇਕਬਾਲ ਹੈ। ਗਾਂ ਰਾਖਿਆਂ ਦਾ ਕਹਿਣਾ ਹੈ ਕਿ ਗਾਵਾਂ ਨੂੰ ਗੱਡੀ ‘ਚ ਤਕਸਰੀ ਲਈ ਲੈ ਕੇ ਜਾ ਰਹੇ ਸੀ।


ਇਸ ਦੇ ਚੱਲਦਿਆਂ ਗਾਂ ਰਾਖਿਆਂ ਨੇ ਨੌਸ਼ਾਦ ਨੂੰ ਥਮਲ੍ਹੇ ਨਾਲ ਬੰਨ੍ਹ ਕੇ ਕੁੱਟਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਨੂੰ ਛੁਡਵਾਇਆ ਤੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਦੋਨਾਂ ਪੱਖਾਂ ‘ਤੇ ਮੁਕਦਮਾ ਦਰਜ ਕੀਤਾ ਹੈ। ਸਦਰ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ‘ਚ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ।

ਜਦਕਿ ਜਾਨਵਰ ਲੈ ਕੇ ਜਾਣ ਵਾਲੇ ਦਾ ਕਹਿਣਾ ਹੈ ਕਿ ਉਸ ਤੋਂ ਪੈਸੇ ਠੱਗਣ ਦੇ ਚੱਕਰ ‘ਚ ਉਸ ‘ਤੇ ਇਲਜ਼ਾਮ ਲਾਇਆ ਗਿਆ ਹੈ। ਜਦਕਿ ਉਸ ਦੀ ਗੱਡੀ ‘ਚ ਗਾਵਾਂ ਨਹੀਂ ਸਗੋਂ ਮੱਝਾਂ ਸੀ ਪਰ ਪੁਲਿਸ ਨੇ ਸਾਡੇ ਹੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।

ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਗੱਡੀ ‘ਚ ਗਾਵਾਂ ਨਹੀਂ ਸੀ ਤਾਂ ਉਨ੍ਹਾਂ ਨੇ ਗੱਡੀ ਕਿਉਂ ਭਜਾਈ ਤੇ ਕੁੱਟਮਾਰ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਗਈਆਂ ਹਨ।