ਨਵੀਂ ਦਿੱਲੀ: 1 ਫਰਵਰੀ ਤੋਂ DTH ਦੇ ਨਵੇਂ ਨਿਯਮ ਲਾਗੂ ਹੋ ਰਹੇ ਹਨ। ਜਿਸ ਨਾਲ ਤੁਸੀ ਆਪਣੀ ਮਰਜ਼ੀ ਦੇ ਚੈਨਲ ਚੁਣ ਸਕਦੇ ਹੋ ਉਹ ਵੀ ਬੇਹੱਦ ਘੱਟ ਕੀਮਤਾਂ ‘ਤੇ। ਸ਼ਾਇਦ ਅਜੇ ਵੀ ਕਈ ਲੋਕਾਂ ਨੇ ਪੈਕ ਨਹੀਂ ਚੁਣੇ ਅਤੇ ਕਸਟਮਰ ਕੇਅਰ ਨੂੰ ਕਾਲ ਨਹੀਂ ਕਰਨਾ ਚਾਹੁੰਦੇ। ਹੁਣ ਤੁਸੀ ਔਫੀਸ਼ੀਅਲ ਵੈਬ ਐਪਲੀਕੇਸ਼ਨ ਦੀ ਮਦਦ ਨਾਲ ਆਪਣੀ ਪਸੰਦ ਦੇ ਚੈਨਲ ਦੀ ਕੀਮਤ ਜਾਣ ਕੇ ਉਸਨੂੰ ਪੈਕ ‘ਚ ਚੁਣ ਸਕਦੇ ਹੋ।


ਇਸ ਦੇ ਲਈ ਟ੍ਰਾਈ ਨੇ ਇੱਕ ਨਵੇਂ ਵੈਬ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਚੈਨਲ ਸੈਕਟਰ ਕਿਹਾ ਜਾਂਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਚੈਨਲ ਨੂੰ ਕਸਟਮਾਈਜ਼ ਅਤੇ ਉਸ ਦੀ ਕੀਮਤ ਜਾਣ ਸਕਦੇ ਹਨ। ਪਰ ਪੈਕ ਚੁਣਨ ਤੋਂ ਬਾਅਦ ਕਸਟਮਰਕੇਅਰ ਨਾਲ ਸੰਪਰਕ ਕਰਨਾ ਹੀ ਪਵੇਗਾ।

ਸਭ ਤੋਂ ਪਹਿਲਾਂ https://channel.trai.gov.in/index.html  ਵੈਬਸਾਈਟ ‘ਤੇ ਜਾਓ।

ਇਸ ਤੋਂ ਬਾਅਦ ਕਲੀਕ ਪੇਜ਼ ‘ਚ ਗੇਟ ਸਟਾਰਟੇਡ ਬਟਨ ਨੂੰ ਦਬਾਉਨਾ ਹੋਵੇਗਾ।

ਹੁਣ ਆਪਣਾ ਨਾਂਅ ਭਰ ਕੇ ਅੱਗੇ ਦੇ ਲਈ ਕਲਿਕ ਕਰਨਾ ਹੈ।

ਅਗਲੇ ਸਟੈਪ ‘ਚ ਅਪਾਣੇ ਸ਼ਹਿਰ ਦਾ ਨਾਂਅ ਚੁਣ ਕੇ ਅੱਗੇ ਲਈ ਕਲਿਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਆਪਣੀ ਭਾਸ਼ਾ ਦੀ ਚੋਣ ਕਰੋ ਅਤੇ ਆਪਸ਼ਨ ‘ਤੇ ਕਲਿਕ ਕਰੋ।

ਇਸ ਤੋਂ ਬਾਅਦ ਆਪਣੀ ਪਸੰਦ ਦੇ ਜੌਨਰ ਜਿਵੇਂ ਐਂਟਰਟੈਨਮੈਨਟ, ਮਿਊਜ਼ਿਕ, ਸਪੋਰਟਸ, ਨਿਊਜ਼ ਚੋਂ ਕੁਝ ਵੀ ਚੁਣੋ।

ਹੁਣ ਚੈਨਲ ਟਾਈਪ ਚੁਣੋ ਜਿਵੇਂ ਐਚਡੀ ਜਾਂ ਐਸਡੀ ਜਾਂ ਫੇਰ ਦੋਵੇਂ।

ਇਸ ਤੋਂ ਬਾਅਦ ਇਹ ਤੁਹਾਨੂੰ ਪੇ ਚੈਨਲ ਪੇਜ ‘ਤੇ ਲੈ ਜਾਵੇਗਾ।

ਇਸ ਵਾਰ ਪੇਜ਼ ‘ਤੇ ਜਾਣ ਤੋਂ ਬਾਅਦ ਤੁਸੀਂ ਉਹ ਚੈਲਨ ਚੁਣ ਸਕਦੇ ਹੋ ਜਿਸ ਦੇ ਤੁਸੀ ਪੈਸੇ ਦੇਣੇ ਹਨ ਅਤੇ ਨਾਲ ਹੀ ਹਰ ਚੈਨਲ ਦੀ ਕੀਮਤ ਨੂੰ ਚੈੱਕ ਕੀਤਾ ਜਾ ਸਕਦਾ ਹੈ।