ਕਣਕ ਸਣੇ ਹਾੜੀ ਦੀਆਂ 6 ਫਸਲਾਂ ਦੇ ਸਮਰਥਨ ਮੁੱਲ 'ਚ ਮੋਟਾ ਵਾਧਾ
ਏਬੀਪੀ ਸਾਂਝਾ
Updated at:
03 Oct 2018 07:09 PM (IST)
NEXT
PREV
ਚੰਡੀਗੜ੍ਹ: ਕਿਸਾਨਾਂ ਦੀ ਨਾਰਾਜ਼ਗੀ ਦੇ ਚੱਲਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਲਿਆ ਹੈ। ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਹਾੜੀ ਦੀਆਂ ਫਸਲਾਂ ਲਈ ਨਵੇਂ ਸਮਰਥਨ ਮੁੱਲ ’ਤੇ ਮੋਹਰ ਲੱਗ ਗਈ ਹੈ। ਮੋਦੀ ਸਰਕਾਰ ਨੇ ਕਣਕ ਤੇ ਪੰਜ ਹੋਰ ਹਾੜੀ ਦੀਆਂ ਫਸਲਾਂ ਲਈ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ।
ਬਜਟ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਘੱਟ ਤੋਂ ਘੱਟ ਡੇਢ ਗੁਣਾ ਕੀਮਤ ਦੇਣ ਦਾ ਵਾਅਦਾ ਕੀਤਾ ਸੀ। ਇਸੇ ਵਾਅਦੇ ਨੂੰ ਪੂਰਾ ਕਰਦਿਆਂ ਇਸ ਸਾਲ ਜੁਲਾਈ ਵਿੱਚ ਝੋਨੇ ਸਣੇ ਸਾਰੀਆਂ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੱਡਾ ਵਾਅਦਾ ਕੀਤਾ ਗਿਆ ਸੀ।
ਕਣਕ ਦੇ ਸਮਰਥਨ ਮੁੱਲ ਵਿੱਚ 105 ਰੁਪਏ ਫ਼ੀ ਕੁਇੰਟਲ ਦਾ ਵਾਧਾ
'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਹਾੜ੍ਹੀ ਦੇ ਮੌਸਮ ਦੀਆਂ ਸਾਰੀਆਂ ਛੇ ਫ਼ਸਲਾਂ ਦੀ ਐਮਐਸਪੀ ਤੈਅ ਕੀਤੀ ਗਈ ਹੈ। ਇਨ੍ਹਾਂ ਵਿੱਚ ਸਭ ਤੋਂ ਅਹਿਮ ਕਣਕ ਦੀ ਐਮਐਸਪੀ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਸ ਨਾਲ ਕਣਕ ਦਾ ਸਮਰਥਨ ਮੁੱਲ 1735 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 1840 ਰੁਪਏ ਫ਼ੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਛੋਲਿਆਂ ਦੇ ਸਮਰਥਨ ਮੁੱਲ ਵਿੱਚ 220 ਰੁਪਏ ਦਾ ਵਾਧਾ ਕਰ 4620 ਰੁਪਏ ਫ਼ੀ ਕੁਇੰਟਲ ਜਦਕਿ ਮਸਰ ਦੀ ਕੀਮਤ 225 ਰੁਪਏ ਫ਼ੀ ਕੁਇੰਟਲ ਵਧ ਕੇ 4475 ਰੁਪਏ ਕਰ ਦਿੱਤੀ ਹੈ।
ਅਗਲੇ ਸਾਲ ਅਪਰੈਲ-ਮਈ ’ਚ ਹੋਏਗੀ ਖਰੀਦ
ਨਵਾਂ ਸਮਰਥਨ ਮੁੱਲ ਇਸ ਸਾਲ ਨਵੰਬਰ ਵਿੱਚ ਬੀਜੀ ਜਾਣ ਵਾਲੀ ਹਾੜੀ ਫਸਲਾਂ 'ਤੇ ਲਾਗੂ ਹੋਵੇਗੀ ਪਰ, ਇਹ ਫਸਲਾਂ ਦੀ ਖਰੀਦ ਅਗਲੇ ਸਾਲ ਅਪ੍ਰੈਲ-ਮਈ ਵਿੱਚ ਕੀਤੀ ਜਾਏਗੀ। ਸਰਕਾਰ ਹਰ ਸਾਲ ਬੁਆਈ ਸੀਜ਼ਨ (ਨਵੰਬਰ) ਤੋਂ ਪਹਿਲਾਂ ਹਾੜੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕਰਦੀ ਹੈ। ਮੋਦੀ ਸਰਕਾਰ ਨੂੰ ਉਮੀਦ ਹੋਏਗੀ ਕਿ ਜੇ ਅਗਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਨੂੰ ਇਸ ਖਰੀਦ ਵਿੱਚ ਲਾਭ ਹੋਵੇਗਾ, ਤਾਂ ਉਨ੍ਹਾਂ ਨੂੰ ਵੀ ਚੋਣਾਂ ਵਿੱਚ ਇਸ ਫੈਸਲੇ ਦਾ ਲਾਭ ਹੋ ਸਕਦਾ ਹੈ।

- - - - - - - - - Advertisement - - - - - - - - -