PM Modi Cabinet Expansion: ਲੋਕ ਜਨਸ਼ਕਤੀ ਪਾਰਟੀ ਦੀ ਲੜਾਈ ਹੁਣ ਚੋਣ ਕਮਿਸ਼ਨ ਪਹੁੰਚ ਗਈ ਹੈ। ਚਿਰਾਗ ਪਾਸਵਾਨ ਤੇ ਪਸ਼ੂਪਤੀ ਪਾਰਸ ਆਪਣੇ-ਆਪਣੇ ਤਰੀਕੇ ਨਾਲ ਪਾਰਟੀ ਤੇ ਆਪਣਾ ਅਧਿਕਾਰ ਜਤਾ ਰਹੇ ਹਨ। ਇਸ ਦਰਮਿਆ ਪਸ਼ੂਪਤੀ ਪਾਰਸ ਪਟਨਾ ਤੋਂ ਦਿੱਲੀ ਪਹੁੰਚੇ ਤੇ ਆਪਣੀ ਰਿਹਾਇਸ਼ ਤੇ ਆਪਣੇ ਗੁੱਟ ਦੇ ਅਦੁਦੇਦਾਰਾਂ ਨਾਲ ਬੈਠਕ ਕੀਤੀ। ਦਿੱਲੀ ਪਹੁੰਚਣ 'ਤੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਹੋਇਆਂ ਚਿਰਾਜ ਪਾਸਵਾਨ ਹੁਣ ਪਰਾਟੀ ਦੇ ਪ੍ਰਧਾਨ ਨਹੀਂ ਹਨ। 


ਇਸ ਲਈ ਉਨ੍ਹਾਂ ਬੈਠਕ ਬੁਲਾਉਣ ਦਾ ਅਧਿਕਾਰ ਹੈ ਨਹੀਂ। ਸੂਤਰਾਂ ਦੀ ਮੰਨੀਏ ਤਾਂ ਐਲਜੇਪੀ ਦੀ ਅੰਦਰੂਨੀ ਲੜਾਈ ਨੂੰ ਆਗਾਮੀ ਕੇਂਦਰੀ ਕੈਬਨਿਟ ਦੇ ਵਿਸਥਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਿਲਹਾਲ ਮੰਤਰੀਮੰਡਲ 'ਚ ਸ਼ਾਮਲ ਹੋਣ ਦੀ ਸੰਭਾਵਨਾ ਤੇ ਪਸ਼ੂਪਤੀ ਦਾ ਕਹਿਣਾ ਹੈ ਕਿ ਪੀਐਮ ਵਿਸ਼ੇਸ਼ ਅਧਿਕਾਰ ਹੈ।


ਦਰਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਦੂਜੇ ਕਾਰਜਕਾਲ ਦੇ ਪਹਿਲਾਂ ਮੰਤਰੀਮੰਡਲ ਦਾ ਵਿਸਥਾਰ ਕਰਨਾ ਹੈ। ਜਿਸ ਨੂੰ ਲੈਕੇ ਇਕ ਹਫਤਾ ਪਹਿਲਾਂ ਹੀ ਇਕ ਤੋਂ ਬਾਅਦ ਇਕ ਕਈ ਬੈਠਕਾਂ ਪੀਐਮ ਰਿਹਾਇਸ਼ 'ਤੇ ਆਯੋਜਿਤ ਕੀਤੀ ਗਈ। ਜਿਸ 'ਚ ਪੀਐਮ ਨੇ ਮੰਤਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਸੀ। ਸੂਤਰਾਂ ਦੀ ਮੰਨੀਏ ਤਾਂ ਬਿਹਾਰ ਦੀਆਂ ਦੋਵਾਂ ਪਾਰਟੀਆਂ ਜੇਡੀਯੂ ਤੇ ਐਲਜੇਪੀ ਨੂੰ ਅਗਲੇ ਮੰਤਰੀਮੰਡਲ 'ਚ ਥਾਂ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਮੰਤਰੀਮੰਡਲ 'ਚ ਥਾਂ ਪਾਉਣ ਲਈ ਪਸ਼ੂਪਤੀ ਤੇ ਚਿਰਾਗ ਪਾਸਵਾਨ ਦੇ ਵਿਚ ਦੂਰੀਆਂ ਵਧੀਆਂ ਤੇ ਨੌਬਤ ਪਾਰਟੀ 'ਚ ਬਟਵਾਰੇ ਤਕ ਪਹੁੰਚ ਗਈ। 


ਇੱਥੇ ਨਹੀਂ ਬਿਹਾਰ 'ਚ ਹੋਈਆਂ ਪਿਛਲੀਆਂ ਵਿਧਾਨਸਭਾ ਚੋਣਾਂ 'ਚ ਜਿਸ ਤਰ੍ਹਾਂ ਨਿਤਿਸ਼ ਕੁਮਾਰ ਤੇ ਚਿਰਾਗ ਪਾਸਵਾਨ ਦੇ ਵਿਚ ਤਲਖੀਆਂ ਵਧੀਆਂ ਉਸ ਨੂੰ ਵੀ ਇਸ ਘਟਨਾਕ੍ਰਮ ਲਈ ਇਕ ਕਾਰਨ ਮੰਨਿਆ ਜਾ ਰਿਹਾ ਹੈ।


ਮੰਤਰੀ ਮੰਡਲ ਵਿਸਥਾਰ ਨੂੰ ਲੈਕੇ ਵਧੀ ਹਲਚਲ


ਐਲਜੇਪੀ ਦੀ ਅੰਦਰੂਨੀ ਲੜਾਈ ਦੇ ਵਿਚ ਕੇਂਦਰੀ ਮੰਤਰੀਮੰਡਲ ਦੇ ਵਿਸਥਾਰ ਦੀ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੋਦੀ ਸਰਕਾਰ 2 ਦੇ ਪਹਿਲੇ ਮੰਤਰੀਮੰਡਲ ਵਿਸਲਥਾਰ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕਦੇ ਵੀ ਵਿਸਥਾਰ ਕੀਤਾ ਜਾ ਸਕਦਾ ਹੈ। ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਹਿਲਾ ਵਿਸਥਾਰ ਵਿਆਪਕ ਹੋਣ ਦੇ ਆਸਾਰ ਹਨ। ਮੌਜੂਦਾ ਮੰਤਰੀਮੰਡਲ ਦੇ ਕਈ ਲੋਕਾਂ ਨੂੰ ਸੰਗਠਨ 'ਚ ਭੇਜਿਆ ਜਾ ਸਕਦਾ ਹੈ। ਜਦਕਿ ਕਈ ਨਵੇਂ ਚਿਹਰਿਆਂ ਨੂੰ ਮੰਤਰੀਮੰਡਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਖੇਤਰੀ ਦਲਾਂ ਨੂੰ ਵੀ ਮੰਤਰੀਮੰਡਲ 'ਚ ਐਡਜਸਟ ਕਰਨ ਦੀ ਤਿਆਰੀ ਹੈ। ਇਸ ਮਹੀਨੇ ਦੇ ਅੰਤ 'ਚ ਕਦੇ ਵੀ ਵਿਸਤਾਰ ਹੋਣ ਦੀ ਸੰਭਾਵਨਾ ਹੈ।