ਦਿੱਲੀ: ਜੀ.ਐਸ.ਟੀ. 'ਚ ਬਦਲਾਅ ਕਰਨ ਨਾਲ ਦੇਸ਼ 'ਚ 15 ਦਿਨ ਪਹਿਲਾ ਹੀ ਦੀਵਾਲੀ ਆ ਗਈ ਹੈ। ਪੂਰੇ ਦੇਸ਼ 'ਚ ਦੀਵਾਲੀ ਵਰਗਾ ਮਾਹੌਲ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਦੋ ਦਿਨਾਂ ਦੌਰੇ ਦੌਰਾਨ ਇਹ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੁਆਰਕਾ ਪੁੱਲ ਦਾ ਨੀਂਹ ਪੱਥਰ ਰਖਣ ਦੌਰਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੇਸ਼ ਦਾ ਵਪਾਰੀ ਵਰਗ ਲਾਲ ਫੀਤਾਸ਼ਾਹੀ, ਫਾਈਲਾਂ 'ਚ ਜਾਂ ਬਾਬੂ ਸ਼ਾਹੀ 'ਚ ਫਸ ਜਾਵੇ। ਅਜਿਹੇ ਵਿਚ ਤਿੰਨ ਮਹੀਨਿਆਂ 'ਚ ਜੋ ਜਾਣਕਾਰੀ ਆਈ, ਸਰਕਾਰ ਨੇ ਉਸ ਤੋਂ ਬਾਅਦ ਜੀ.ਐਸ.ਟੀ. 'ਚ ਬਦਲਾਅ ਕਰ ਦਿੱਤੇ ਹਨ। ਮੋਦੀ ਇਹ ਇਸ ਮੌਕੇ ਆਪਣੀ ਸਰਕਾਰ ਦਾ ਦੀਆਂ ਹੋਰ ਉਪਲਬਧੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਜੇ ਦੇਸ਼ ਉਨ੍ਹਾਂ ਦਾ ਸਾਥ ਦੇਵੇਗਾ ਤਾਂ ਉਹ ਦੇਸ਼ ਨੂੰ ਹੋਰ ਅੱਗੇ ਲਿਜਾਣਗੇ ਤੇ ਵਿਕਾਸ ਦੀਆਂ ਨਵੇਂ ਬੁਲੰਦੀਆਂ 'ਤੇ ਪਹੁੰਚਾਉਣਗੀਆਂ।


ਦੱਸਣਯੋਗ ਹੈ ਕਿ ਮੋਦੀ ਦਾ ਇਹ ਦੌਰਾ ਗੁਜਰਾਤ ਚੋਣਾਂ ਨੂੰ ਲੈ ਕੇ ਹੀ ਹੈ। ਗੁਜਰਾਤ 'ਚ ਆਉਣ ਵਾਲੇ ਸਮੇਂ 'ਚ ਚੋਣਾਂ 'ਚ ਹਨ ਤੇ ਬੀਜੇਪੀ ਫਿਰ ਗੁਜਰਾਤ 'ਚ ਚੋਣ ਜਿੱਤਣ ਲਈ ਜ਼ੋਰ ਲਗਾ ਰਹੀ ਹੈ। ਮੋਦੀ ਪਿਛਲੇ 30  ਦਿਨਾਂ 'ਚ ਤੀਜੀ ਵਾਰ ਗੁਜਰਾਤ ਜਾ ਚੁੱਕੇ ਹਨ।