ਨਵੀਂ ਦਿੱਲੀ: ਭਾਰਤ ਵਿੱਚ ਬੱਚਿਆਂ ਨੂੰ ਘਰ ਤੋਂ ਬਾਹਰ ਖੇਡਣ (ਆਊਟਡੋਰ ਗੇਮਜ਼) ਦੇ ਮੌਕੇ ਉਹਨਾਂ ਦੇ ਮਾਤਾ-ਪਿਤਾ ਦੇ ਬਚਪਨ ਦੀ ਤੁਲਨਾ ਚ ਘੱਟ ਮਿਲਦੇ ਹਨ। ਦਸ ਦੇਸ਼ਾਂ ਵਿੱਚ ਕੀਤੇ ਗਏ ਸਰਵੇ ਵਿੱਚ ਪਾਇਆ ਗਿਆ ਕਿ ਦੁਨੀਆ ਭਰ ਵਿੱਚ ਲਗਭਗ ਅੱਧੇ ਬੱਚੇ ਸਿਰਫ ਇੱਕ ਘੰਟੇ ਜਾਂ ਇਸਤੋਂ ਵੀ ਘੱਟ ਸਮੇਂ ਤੱਕ ਆਪਣੇ ਘਰ ਦੇ ਬਾਹਰ ਖੇਲਦੇ ਹਨ।


ਇੱਕ ਅਧਿਐਨ ਵਿੱਚ 12000 ਅਜਿਹੇ ਮਾਪਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨਾਂ ਦੇ ਘੱਟ ਤੋਂ ਘੱਟ ਇੱਕ ਬੱਚੇ ਦੀ ਉਮਰ ਪੰਜ ਸਾਲ ਦੇ ਅੰਦਰ ਹੈ। ਆਊਟਡੋਰ ਗੇਮਜ਼ ਦੇ ਘੱਟ ਹੁੰਦਿਆਂ ਦਿੱਲੀ ਦੇ ਇੱਕ ਐਨਜੀਓ ਨੇ ਭਾਰਤ ਭਰ ਦੇ ਅਧਿਆਪਕਾਂ ਨੂੰ ਬੇਨਤੀ ਕੀਤਾ ਕਿ ਉਹ ਅਭਿਆਨ ਗਲੋਬਲ ਆਊਟਡੋਰ ਕਲਾਸ ਰੂਮ ਡੇ ਤੇ ਇਸ ਸਾਲ 12 ਅਕਤੂਬਰ ਨੂੰ ਘੱਟ ਤੋਂ ਘੱਟ ਪਾਠ ਕਲਾਸ ਤੋਂ ਬਾਹਰ ਕਰ ਲੈਣ।

ਇਹ ਸਰਵੇ ਮਾਰਕੀਟ ਰਿਸਰਚ ਫਰਮ ਐਡਲਮਾਨ ਇੰਟੈਲੀਜੈਂਸ ਨੇ ਫਰਵਰੀ ਤੋਂ ਮਾਰਚ 2016 ਦੇ ਵਿੱਚ 10 ਦੇਸ਼ਾਂ ਭਾਰਤ,ਅਮਰੀਕਾ,ਬ੍ਰਾਜ਼ੀਲ,ਬ੍ਰਿਟੇਨ,ਤੁਰਕੀ,ਪੁਰਤਗਾਲ,ਦੱਖਣੀ ਅਫ਼ਰੀਕਾ,ਵੀਅਤਨਾਮ,ਚੀਨ ਅਤੇ ਇੰਡੋਨੇਸ਼ੀਆ ਵਿੱਚ ਕੀਤਾ। ਅਧਿਐਨ ਕਰਤਾਵਾਂ ਨੇ ਪਾਇਆ ਕਿ ਭਾਰਤ ਵਿੱਚ ੫੬ ਫੀਸਦੀ ਮਾਪਿਆਂ ਦਾ ਅਜਿਹਾ ਮੰਨਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਬਾਹਰ ਖੇਡਣ ਦੇ ਮੌਕੇ ਘੱਟ ਮਿਲਦੇ ਹਨ। ਉਹ ਇਸਦੀ ਤੁਲਨਾ ਖੁਦ ਦੇ ਬਚਪਨ ਨਾਲ ਕਰਦੇ ਹਨ।
ਬੱਚਿਆਂ ਦਾ ਸ਼ਾਰੀਰਿਕ ਊਰਜਾ ਪੱਧਰ ਵੀ ਕਾਫੀ ਵਧੇਰੇ ਹੁੰਦਾ ਹੈ ਇਸ ਲਈ ਉਹਨਾਂ ਦੇ ਲਈ ਆਊਟਡੋਰ ਖੇਡ ਅਤੇ ਗਤੀਵਿਧੀਆਂ ਬਹੁਤ ਮਹੱਤਵਪੂਰਨ ਹੁੰਦੀ ਹੈ.ਇਸ ਨਾਲ ਉਹ ਪ੍ਰਯੋਗਿਕ ਢੰਗ ਨਾਲ ਸਿੱਖਦੇ ਹਨ ਅਤੇ ਉਹਨਾਂ ਦੇ ਮਸਤਕ ਦਾ ਵਧੇਰੇ ਇਸਤੇਮਾਲ ਹੁੰਦਾ ਹੈ।  ਬੱਚੇ ਜਦ ਘਰ ਵਿੱਚ ਹੀ ਬੰਦ ਰਹਿੰਦੇ ਹਨ ਤਾਂ ਉਹਨਾਂ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਦਾ ਵਿਕਾਸ ਘੱਟ ਹੁੰਦਾ ਹੈ॥