ਮੁਜ਼ੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ 'ਚ ਬੇਹੱਦ ਘਟੀਆ ਤੇ ਸ਼ਰਮਨਾਕ ਘਟਨਾ 'ਚ ਇਕ 30 ਸਾਲ ਦੀ ਮਹਿਲਾ ਨਾਲ ਚਾਰ ਲੋਕਾਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ ਉਸ ਦੇ ਪਤੀ ਤੇ ਤਿੰਨ ਮਹੀਨੇ ਦੇ ਬੱਚੇ ਸਾਹਮਣੇ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ। ਮਹਿਲਾ ਆਪਣੇ ਪਤੀ ਨਾਲ ਬੱਚੇ ਨੂੰ ਡਾਕਟਰ ਕੋਲੋਂ ਚੈੱਕ ਅੱਪ ਕਰਵਾ ਕੇ ਮੋਟਰਸਾਈਕਲ ਰਾਹੀਂ ਵਾਪਸ ਘਰ ਪਰਤ ਰਹੀ ਸੀ ਕਿ ਰਸਤੇ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਮਹਿਲਾ ਕੋਲੋਂ ਬੱਚੇ ਨੂੰ ਖੋਹ ਲਿਆ ਤੇ ਪਤੀ ਦੀ ਕੁੱਟਮਾਰ ਕੀਤੀ।
ਮੁਲਜ਼ਮਾਂ ਨੇ ਬੱਚੇ ਨੂੰ ਮਾਰਨ ਦੀ ਧਮਕੀ ਦੇਣ ਮਗਰੋਂ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਤੇ ਫਰਾਰ ਹੋ ਗਏ। ਪਤੀ ਪਤਨੀ ਵੱਲੋਂ ਰੌਲਾ ਪਾਉਣ ਮਗਰੋਂ ਸਥਾਨਕ ਪਿੰਡ ਵਾਸੀ ਇਕੱਠੇ ਹੋ ਗਏ ਤੇ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਉੱਤਰਪ੍ਰਦੇਸ਼ 'ਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਇਹ ਲਗਾਤਾਰ ਵਾਪਰਦੀਆਂ ਹਨ। ਯੋਗੀ ਰਾਜ ਆਉਣ ਤੋਂ ਬਾਅਦ ਉੱਤਰਪ੍ਰਦੇਸ਼ 'ਚ ਕਾਨੂੰਨ ਵਿਵਸਥਾ ਸੁਧਰਨ ਦੀ ਥਾਂ ਹੋਰ ਵਿਗੜੀ ਹੈ । ਜਾਤੀ ਤੇ ਧਰਮ ਦੇ ਨਾਂਅ ਵੀ ਉੱਤਰ ਪ੍ਰਦੇਸ਼ 'ਚ ਵੱਡੇ ਪੱਧਰ 'ਤੇ ਘਟਨਾਵਾਂ ਵਾਪਰ ਰਹੀਆਂ ਹਨ।