ਚੰਡੀਗੜ੍ਹ: ਅੱਜ ਸੀਬੀਆਈ ਦੇ ਨਵੇਂ ਬੌਸ ਦਾ ਐਲਾਨ ਹੋ ਸਕਦਾ ਹੈ। ਇਸ ਅਹੁਦੇ ਲਈ ਤਿੰਨ ਨਾਂ ਚੁਣੇ ਗਏ ਹਨ। ਇਨ੍ਹਾਂ ਤਿੰਨਾਂ ਵਿੱਚੋਂ ਅੱਜ ਇੱਕ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਸੀਬੀਆਈ ਦੇ ਨਿਰਦੇਸ਼ਕ ਨੂੰ ਚੁਣਨ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਦੀ ਬੈਠਕ ਹੋਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਤਿੰਨ ਮੈਂਬਰੀ ਚੋਣ ਕਮੇਟੀ ਦੀ ਦੂਜੀ ਬੈਠਕ ਦੌਰਾਨ ਸਰਕਾਰ ਨੇ ਕੁਝ ਅਜਿਹੇ ਅਧਿਕਾਰੀਆਂ ਦੇ ਨਾਂ ਸਾਹਮਣੇ ਰੱਖੇ ਹਨ ਜਿਨ੍ਹਾਂ ਨੂੰ ਸੀਬੀਆਈ ਦੇ ਨਿਰਦੇਸ਼ਕ ਦੇ ਅਹੁਦੇ ਲਈ ਯੋਦ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਨ੍ਹਾਂ ਨਾਵਾਂ ’ਤੇ ਕਮੇਟੀ ਦੇ ਮੈਂਬਰ ਮਲਿੱਕਾਰਜੁਨ ਖੜਗੇਦ ਨੇ ਇਤਰਾਜ਼ ਜਤਾਇਆ ਹੈ। ਯਾਦ ਰਹੇ ਕਿ ਉਹ ਕਾਂਗਰਸ ਲੀਡਰ ਹਨ।
ਸਮਝਿਆ ਜਾ ਰਿਹਾ ਹੈ ਕਿ ਇਸ ਅਹੁਦੇ ਸਈ ਸੀਨੀਅਰ ਆਈਪੀਐਸ ਅਧਿਕਾਰੀ ਜਾਵੇਦ ਅਹਿਮਦ, ਰਜਨੀ ਕਾਂਤ ਮਿਸ਼ਰਾ ਅਤੇ ਐਸਐਸ ਦੇਸਵਾਲ ਦਾ ਨਾਂ ਦੌੜ ਵਿੱਚ ਸ਼ਾਮਲ ਹੈ। ਸ਼ਿਵਾਨੰਦ ਝਾ ਦਾ ਵੀ ਇਸ ਅਹੁਦੇ ਲਈ ਨਾਂ ਆ ਰਿਹਾ ਹੈ। ਚੋਣ ਕਮੇਟੀ ਦੀ ਬੈਠਕ ਦਾ ਬਿਓਰਾ ਦਿੱਤੇ ਬਿਨ੍ਹਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਦੀ ਬੈਠਕ ਦੌਰਾਨ ਕੋਈ ਫੈਸਲਾ ਨਹੀਂ ਹੋ ਪਾਇਆ।