ਅਬੂ ਧਾਬੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਦੋ ਦਿਨਾਂ ਦੀ ਯਾਤਰਾ ਦੌਰਾਨ ਅਬੂ ਧਾਬੀ ਦੇ ਸ਼ਾਨਦਾਰ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਦੀ ਪਿਛਲੀ ਫੇਰੀ ਦੌਰਾਨ ਮੰਦਰ ਦੀ ਸਥਾਪਨਾ ਦਾ ਵਿਸ਼ਾ ਆਇਆ ਤੇ ਉਸ ਇਲਾਕੇ ਦੇ ਸ਼ਾਸਕ ਨੇ ਇਸ ਵੱਲ ਧਿਆਨ ਦੇਣ ਬਾਰੇ ਗੱਲ ਕੀਤੀ ਸੀ।


ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮੰਦਰ ਮਨੁੱਖਤਾ ਦਾ ਮਾਧਿਅਮ ਹੈ। ਮੋਦੀ ਨੇ ਅਬੂ ਧਾਬੀ ਵਿੱਚ ਮੰਦਰ ਬਣਾਏ ਜਾਣ 'ਤੇ 125 ਕਰੋੜ ਭਾਰਤੀਆਂ ਵੱਲੋਂ ਵਲੀ ਅਹਿਦ ਪ੍ਰਿੰਸ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾੜੀ ਵਿੱਚ 30 ਲੱਖ ਭਾਰਤੀ ਭਾਈਚਾਰੇ ਦੇ ਲੋਕ ਹਨ, ਜੋ ਇੱਥੇ ਦੇ ਵਿਕਾਸ ਦੇ ਕੰਮਾਂ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ, ''ਦਹਾਕਿਆਂ ਬਾਅਦ ਭਾਰਤ ਨੇ ਖਾੜੀ ਦੇਸ਼ਾਂ ਨਾਲ ਡੂੰਘਾ ਤੇ ਵਿਆਪਕ ਸਬੰਧ ਬਣਾ ਲਿਆ ਹੈ।"

ਜੀਐਸਟੀ ਨੂੰ ਰੱਦ ਕਰਨ 'ਤੇ ਪਾਬੰਦੀ ਦੇ ਬਹਾਨੇ ਪ੍ਰਧਾਨ ਮੰਤਰੀ ਮੋਦੀ ਨੇ ਓਪੇਰਾ ਹਾਊਸ 'ਚ ਵਿਰੋਧੀ ਧਿਰ 'ਤੇ ਹਮਲਾ ਕੀਤਾ। ਉਨ੍ਹਾਂ ਨੇ ਨੋਟਬੰਦੀ ਤੇ ਜੀਐਸਟੀ ਨੂੰ ਸਰਕਾਰ ਦਾ ਸਹੀ ਕਦਮ ਦੱਸਿਆ। ਉਸ ਨੇ ਕਿਹਾ ਕਿ ਪੂਰੇ ਸਿਸਟਮ ਨੂੰ ਬਦਲਣ ਲਈ 70 ਸਾਲ ਲੱਗ ਜਾਂਦੇ ਹਨ। ਉਨ੍ਹਾਂ ਕਿਹਾ, "ਮੈਂ ਦੇਸ਼ ਦੇ 100 ਕਰੋੜ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਸੁਪਨੇ ਤੁਸੀਂ ਦੇਖੇ ਹਨ, ਉਹ ਇਕ ਦਿਨ ਜ਼ਰੂਰ ਪੂਰੇ ਹੋਣਗੇ।"

ਉਨ੍ਹਾਂ ਦੀ ਫੇਰੀ ਦੇ ਆਖ਼ਰੀ ਪੜਾਅ ਵਿੱਚ 11-12 ਫਰਵਰੀ ਨੂੰ ਮੋਦੀ ਓਮਾਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲੀ ਵਾਰ ਇਸ ਦੇਸ਼ ਦਾ ਦੌਰਾ ਕਰਨਗੇ ਤੇ ਓਮਾਨ ਦੇ ਸੁਲਤਾਨ ਹੋਰ ਨੇਤਾਵਾਂ ਨਾਲ ਗੱਲਬਾਤ ਵੀ ਕਰਨਗੇ। ਆਰਥਿਕ ਤੇ ਕਾਰੋਬਾਰੀ ਸਬੰਧਾਂ ਨੂੰ ਮਜਬੂਤ ਕਰਨ ਲਈ, ਉਹ ਓਮਾਨ ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਵੀ ਗੱਲਬਾਤ ਕਰਨਗੇ।