ਇੰਦੌਰ: ਦੇਸ਼ ਵਿੱਚ ਪੰਜ ਸੌ ਤੇ ਇੱਕ ਹਜ਼ਾਰ ਦੇ ਨੋਟ ਬੰਦ ਕੀਤੇ ਜਾਣ ਦੇ ਫ਼ੈਸਲੇ ਨਾਲ ਹੁਣ ਲੋਕ ਆਪਣੇ ਦੱਬੇ ਹੋਏ ਖ਼ਜ਼ਾਨੇ ਨੂੰ ਹੌਲੀ-ਹੌਲੀ ਕਰਕੇ ਬਾਹਰ ਕੱਢਣ ਲੱਗ ਪਏ ਹਨ। ਮੋਦੀ ਸਰਕਾਰ ਦੇ ਹੁਕਮ ਨੇ ਇੰਦੌਰ ਦੇ ਇੱਕ ਅੰਨ੍ਹੇ ਭਿਖਾਰੀ ਦੇ ਦੱਬੇ ਇੱਕ ਲੱਖ ਰੁਪਏ ਦੀ ਜ਼ਿਆਦਾ ਰਾਸ਼ੀ ਬਾਹਰ ਕਢਵਾ ਦਿੱਤੀ ਹੈ।
ਭਿਖਾਰੀ ਸੀਤਾ ਰਾਮ ਨੂੰ ਜਦੋਂ ਸਰਕਾਰ ਦੇ ਹੁਕਮ ਦਾ ਪਤਾ ਲੱਗਾ ਤਾਂ ਉਹ ਆਪਣੇ ਨਾਲ ਪੈਸਿਆਂ ਵਾਲਾ ਝੋਲਾ ਲੈ ਕੇ ਸਰਪੰਚ ਦੇ ਘਰ ਪਹੁੰਚਿਆ। ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਇਸ ਭਿਖਾਰੀ ਜੋੜੇ ਕੋਲੇ ਇੰਨੇ ਪੈਸੇ ਦੇਖ ਕੇ ਇੱਕ ਵਾਰ ਤਾਂ ਪੂਰੀ ਪੰਚਾਇਤ ਹੈਰਾਨ ਰਹਿ ਗਈ।
ਪਿੰਡ ਦੇ ਸਰਪੰਚ ਅਨੁਸਾਰ ਜਦੋਂ ਭਿਖਾਰੀ ਨੇ ਪੈਸੇ ਉਸ ਦੇ ਟੇਬਲ ਉੱਤੇ ਰੱਖੇ ਤਾਂ ਉਹ ਹੈਰਾਨ ਹੋ ਗਿਆ। ਭਿਖਾਰੀ ਨੇ ਸਰਪੰਚ ਨੂੰ ਇਹ ਨੋਟ ਬਦਲਾਉਣ ਦੀ ਬੇਨਤੀ ਕੀਤੀ। ਸਰਪੰਚ ਈਸ਼ਵਰ ਸਿੰਘ ਪਵਾਰ ਅਨੁਸਾਰ ਕੁਝ ਨੋਟ ਤਾਂ ਅਜਿਹੇ ਹਨ ਜਿਸ ਨੂੰ ਚੂਹਿਆਂ ਨੇ ਖ਼ਾਹ ਲਿਆ ਹੈ।
ਸਰਪੰਚ ਈਸ਼ਵਰ ਸਿੰਘ ਪਵਾਰ ਅਨੁਸਾਰ ਭਿਖਾਰੀ ਦੀ ਕੁੱਲ ਰਾਸ਼ੀ ਇੱਕ ਲੱਖ ਸੱਤ ਹਜ਼ਾਰ ਰੁਪਏ ਹੈ ਇਨ੍ਹਾਂ ਵਿੱਚ ਜ਼ਿਆਦਾਤਰ ਨੋਟ ਪੰਜ ਸੌ ਅਤੇ ਇੱਕ ਹਜ਼ਾਰ ਦੇ ਹਨ। ਭਿਖਾਰੀ ਅਨੁਸਾਰ ਉਸ ਨੇ ਘਰ ਬਣਾਉਣ ਲਈ ਇਹ ਪੈਸਾ ਜਮਾ ਕੀਤਾ ਸੀ ਪਰ ਮੋਦੀ ਸਰਕਾਰ ਦੇ ਇੱਕ ਹੁਕਮ ਨੇ ਉਸ ਦੇ ਸੁਫਨਾ ਤੋੜ ਕੇ ਰੱਖ ਦਿੱਤਾ।
ਖ਼ਾਸ ਗੱਲ ਇਹ ਹੈ ਕਿ ਭਿਖਾਰੀ ਦਾ ਬੈਂਕ ਵਿੱਚ ਕੋਈ ਖਾਤਾ ਵੀ ਨਹੀਂ ਹੈ। ਪਿੰਡ ਦੀ ਪੰਚਾਇਤ ਨੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸ ਦਾ ਹੁਣ ਖਾਤਾ ਖੁੱਲ੍ਹਵਾਉਣ ਦਾ ਫ਼ੈਸਲਾ ਕੀਤਾ ਹੈ। ਭਿਖਾਰੀ ਸੀਤਾ ਰਾਮ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣਾ ਵਾਲਾ ਹੈ ਤੇ ਪਿਛਲੇ 35 ਸਾਲ ਤੋਂ ਇਹ ਇੰਦੌਰ ਵਿੱਚ ਭੀਖ ਮੰਗਣ ਦਾ ਕੰਮ ਕਰ ਰਿਹਾ ਹੈ। ਸਾਲ ਵਿੱਚ ਕੁਝ ਮਹੀਨੇ ਉਹ ਰਾਜਸਥਾਨ ਸਥਿਤ ਆਪਣੇ ਘਰ ਚਲਾ ਜਾਂਦਾ ਹੈ