ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਟਾਇਲਟ ਦੀ ਨੀਂਹ ਰੱਖੀ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਅਦਿਤਿਆਨਾਥ ਵੀ ਮੌਜੂਦ ਸਨ।ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦਿੱਲੀ ਰਾਜਪੱਥ ਤੋਂ ਕੀਤੀ ਸੀ।
ਉਨ੍ਹਾਂ ਉਦੋਂ ਕਿਹਾ ਸੀ ਕਿ "ਇੱਕ ਸਵੱਛ ਭਾਰਤ ਸਭ ਤੋਂ ਵਧੀਆ ਸ਼ਰਧਾਂਜਲੀ ਹੋਵੇਗੀ, ਜੋ ਭਾਰਤ ਸਾਲ 2019 'ਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਵਰ੍ਹੇਗੰਢ ਮੌਕੇ ਭੇਂਟ ਕਰ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਟਾਇਲਟ ਦੇ ਨਾਲ ਨਾਲ ਲੋਕਾਂ ਨੂੰ ਕੂੜਾ-ਕਰਕਟ ਨਾ ਤਾਂ ਆਪ ਕਿਤੇ ਇੱਧਰ-ਉੱਧਰ ਸੁੱਟਣਾ ਚਾਹੀਦਾ ਹੈ ਅਤੇ ਨਾ ਹੀ ਹੋਰਨਾਂ ਨੂੰ ਇੰਝ ਕਰਨ ਦੇਣਾ ਚਾਹੀਦਾ ਹੈ।
ਮੋਦੀ ਮੁਤਾਬਕਸਵੱਛ ਭਾਰਤ ਲਹਿਰ ਨੇ ਆਮ ਜਨਤਾ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਸਮੁੱਚੇ ਦੇਸ਼ ਵਿੱਚ ਹੀ ਹੁਣ ਆਮ ਨਾਗਰਿਕ ਸਰਗਰਮੀ ਨਾਲ ਸਫ਼ਾਈ-ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ, ਇੰਝ ਕਿਸੇ ਵੇਲੇ ਮਹਾਤਮਾ ਗਾਂਧੀ ਵੱਲੋਂ ਵੇਖਿਆ 'ਸਵੱਛ ਭਾਰਤ' ਦਾ ਸੁਫ਼ਨਾ ਹੁਣ ਇੱਕ ਸ਼ਕਲ ਅਖ਼ਤਿਆਰ ਕਰਨ ਲੱਗ ਪਿਆ ਹੈ।