ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸੈਕਟਰੀ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਮੈਂਟ ਕਰ ਰਹੇ ਹਨ। ਰਾਹੁਲ ਪ੍ਰਧਾਨ ਮੰਤਰੀ 'ਤੇ ਜ਼ੁਬਾਨੀ ਹਮਲਾ ਰੈਲੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਰ ਰਹੇ ਹਨ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਦੋ ਤਿੱਖੇ ਕਮੈਂਟ ਕੀਤੇ।
ਰਾਹੁਲ ਨੇ ਕਿਹਾ, "ਮੋਦੀ ਜੀ, ਤੁਹਾਡੀ ਪਾਰਟੀ 22 ਸਾਲ ਤੋਂ ਲਗਾਤਾਰ ਇੱਥੇ ਸਰਕਾਰ 'ਚ ਹੈ ਤੇ ਤੁਸੀਂ ਕਹਿੰਦੇ ਹੋ ਕਿ 2022 ਤੱਕ ਗੁਜਰਾਤ ਤੋਂ ਗਰੀਬੀ ਖਤਮ ਕਰ ਦਿਆਂਗੇ। ਮੈਂ ਹੁਣ ਤੁਹਾਨੂੰ ਉਨ੍ਹਾਂ ਦੀ ਅਗਲੀ ਲਾਈਨ ਦੱਸਦਾ ਹਾਂ। 2025 ਤੱਕ ਮੋਦੀ ਜੀ ਗੁਜਰਾਤ ਦੇ ਹਰ ਬੰਦੇ ਨੂੰ ਚੰਨ 'ਤੇ ਜਾਣ ਲਈ ਰਾਕੇਟ ਦੇਣਗੇ।" ਅਗਲੇ ਟਵੀਟ 'ਚ ਰਾਹੁਲ ਨੇ ਕਿਹਾ, "2028 'ਚ ਮੋਦੀ ਜੀ ਗੁਜਰਾਤ ਦੇ ਹਰ ਬੰਦੇ ਨੂੰ ਚੰਨ 'ਤੇ ਇਕ ਘਰ ਦੇਣਗੇ ਤੇ 2030 ਤੱਕ ਮੋਦੀ ਜੀ ਚੰਨ ਨੂੰ ਧਰਤੀ 'ਤੇ ਲੈ ਕੇ ਆਉਣਗੇ।"
ਰਾਹੁਲ ਗਾਂਧੀ ਨੇ ਗੁਜਰਾਤ ਦੌਰੇ 'ਚ ਵੀ ਮੋਦੀ ਤੇ ਉੱਥੇ ਦੀ ਸੂਬਾ ਸਰਕਾਰ 'ਤੇ ਕਈ ਹਮਲੇ ਕੀਤੇ। ਰਾਹੁਲ ਨੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਅਮਿਤ ਸ਼ਾਹ ਜੀ ਦੇ ਮੁੰਡੇ ਦੀ ਕੰਪਨੀ ਨੂੰ ਫਾਇਦਾ 2014 ਤੋਂ ਬਾਅਦ ਸ਼ੁਰੂ ਹੋਇਆ ਪਤਾ ਨਹੀਂ ਸਟਾਰ ਟਅਪ ਇੰਡੀਆ ਸੀ ਜਾਂ ਮੇਕ ਇਨ ਇੰਡੀਆ! ਮੋਦੀ ਜੀ, ਜਯ ਸ਼ਾਹ- ਜ਼ਾਦਾ ਖਾ ਗਿਆ। ਤੁਸੀਂ ਚੌਕੀਦਾਰ ਸੀ ਜਾਂ ਭਾਗੀਦਾਰ? ਕੁਝ ਤਾਂ ਬੋਲੋ।" ਰਾਹੁਲ ਗਾਂਧੀ ਦੇ ਟਵੀਟ 'ਤੇ ਲੋਕਾਂ ਨੇ ਚੰਗੇ ਕਮੈਂਟ ਕੀਤੇ। ਆਪ ਦੀ ਕ੍ਰਾਂਤੀ ਨਾਂ ਦੇ ਟਵਿੱਟਰ ਹੈੰਡਲ ਤੋਂ ਲਿਖਿਆ ਗਿਆ, "ਰਾਹੁਲ ਜੀ ਇਹੀ ਭਾਸ਼ਣ 2014 'ਚ ਦਿੰਦੇ ਤਾਂ ਭਾਰਤ ਨੂੰ ਮੋਦੀ ਤੋਂ ਬਚਾ ਲੈਂਦੇ। 31 ਫੀਸਦੀ ਭਗਤਾਂ ਨੂੰ ਭਾਸ਼ਣ ਪਸੰਦ ਹੈ। 69 ਫੀਸਦੀ ਬੁੱਧੀਜੀਵੀ ਤੁਹਾਡੇ ਨਾਲ ਸਨ।"