ਨਵੀਂ ਦਿੱਲੀ: ਰਾਸ਼ਟਰੀ ਸਵੈਯ ਸੰਘ ਨੇ ਆਪਣੇ ਮੁੱਖ ਬੁਲਾਰੇ ਮਨਮੋਹਨ ਵੈਦ ਦੇ ਉਸ ਬਿਆਨ ਦਾ ਖੰਡਨ ਕੀਤਾ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਆਰ.ਐਸ.ਐਸ. ਨਾਲ ਜੁੜੀਆਂ ਔਰਤਾਂ ਲਈ ਵੱਖਰੀਆਂ ਸ਼ਖਾਵਾਂ ਹੋਣੀਆਂ ਚਾਹੀਦੀਆਂ ਹਨ। ਜਦੋਂ ਇਹ ਬਿਆਨ ਚਰਚਾ 'ਚ ਆਇਆ ਤਾਂ ਆਰ.ਐਸ.ਐਸ. ਨੇ ਟਵੀਟ ਕਰਕੇ ਇਸ ਬਿਆਨ ਦਾ ਖੰਡਨ ਕਰ ਦਿੱਤਾ। ਆਰ.ਆਰ.ਐਸ. ਨੇ ਕਿਹਾ ਕਿ ਮੀਡੀਆ 'ਚ ਆ ਰਹੀਆਂ ਰਿਪੋਰਟਾਂ ਗਲਤ ਹਨ।
ਆਰਐਸਐਸ ਨੇ ਕਿਹਾ ਹੈ ਕਿ ਡਾ. ਵੈਦ ਨੇ ਕਿਹਾ ਸੀ ਕਿ ਆਰਐਸਐਸ ਦੀਆਂ ਸਿਰਫ਼ ਮਰਦ ਸਖ਼ਾਵਾਂ ਹਨ ਤੇ ਇਹ ਮਰਦ ਸ਼ਖਾਵਾਂ ਦੇ ਜ਼ਰੀਏ ਹੀ ਅੱਗੇ ਪਰਿਵਾਰਾਂ ਨਾਲ ਜੁੜਦੀ ਹੈ। ਸੰਸਥਾ ਨੇ ਦੱਸਿਆ ਕਿ ਔਰਤਾਂ 'ਚ ਕੰਮ ਰਾਸ਼ਟਰੀ ਸੇਵਿਕਾ ਸਮਿਤੀ ਵੱਲੋਂ ਕੀਤਾ ਜਾਂਦਾ ਹੈ। ਇਸ ਜ਼ਰੀਏ ਔਰਤਾਂ ਵੱਡੇ ਪੱਧਰ 'ਤੇ ਸਮਾਜਿਕ ਪ੍ਰੋਗਰਾਮਾਂ ਦਾ ਹਿੱਸਾ ਬਣਦੀਆਂ ਹਨ।
ਦਰਅਸਲ ਮੋਹਨ ਵੈਦ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਦਾ ਜਵਾਬ ਦਿੱਤਾ ਸੀ ਕਿ ਜਿਸ 'ਚ ਰਾਹੁਲ ਨੇ ਕਿਹਾ ਸੀ ਆਰਐਸਐਸ ਔਰਤਾਂ ਨੂੰ ਆਪਣੀ ਸਖ਼ਾਵਾਂ ਤੋਂ ਦੂਰ ਰੱਖਦੀ ਹੈ। ਰਾਹੁਲ ਦੇ ਇਸ ਬਿਆਨ ਦੀ ਜਿੱਥੇ ਆਰਐਸਐਸ ਨੇ ਅਲੋਚਨਾ ਕੀਤੀ ਹੈ, ਉੱਥੇ ਹੀ ਇਹ ਵੱਡੀ ਸਿਆਸੀ ਚਰਚਾ ਦਾ ਹਿੱਸਾ ਵੀ ਬਣਿਆ ਸੀ।