ਨਵੀਂ ਦਿੱਲੀ: ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕਿ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੜੇ ਹੋਏ ਹਨ ਤਾਂ ਉਥੇ ਹੀ ਮੋਦੀ ਸਰਕਾਰ ਵੀ ਕਿਸਾਨਾਂ ਅੱਗੇ ਝੁਕਣ ਨੂੰ ਤਿਆਰ ਨਹੀਂ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਵਿਰੋਧ ਪਿੱਛੇ ਭਰਮ ਨੂੰ ਅਧਾਰ ਦੱਸਿਆ ਹੈ। ਮੋਦੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਦਹਾਕਿਆਂ ਤੱਕ ਕਿਸਾਨ ਨਾਲ ਧੋਖਾ ਕੀਤਾ ਉਹ ਹੁਣ ਕਿਸਾਨਾਂ ਅੰਦਰ ਗ਼ਲਤਫ਼ਹਿਮੀ ਫੈਲਾ ਰਹੇ ਹਨ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕਿਸਾਨਾਂ ਨੂੰ ਲਾਭ ਮਿਲ ਰਿਹਾ ਹੈ। ਕਿਸਾਨ ਵਿਦੇਸ਼ਾਂ ਵਿੱਚ ਨਿਰਯਾਤ ਕਰ ਰਿਹਾ ਹੈ। ਇਥੋਂ ਤਕ ਕਿ ਲੰਡਨ ਵਿੱਚ ਵੀ, ਭਾਰਤ ਦੇ ਫਲ ਅਤੇ ਸਬਜ਼ੀਆਂ ਦੀ ਮੰਗ ਹੈ। ਪੀਐਮ ਮੋਦੀ ਨੇ ਕਿਹਾ ਕਿ ਚੰਗੀਆਂ ਸੜਕਾਂ ਦਾ ਲਾਭ ਕਿਸਾਨਾਂ ਨੂੰ ਹੈ। ਕਿਸਾਨ ਰੇਲ ਚਾਲੂ ਕਰ ਦਿੱਤੀ ਗਈ ਹੈ। ਆਧੁਨਿਕ ਚੀਜ਼ਾਂ ਦਾ ਲਾਭ ਕਿਸਾਨਾਂ ਨੂੰ ਵੀ ਕਿਸਾਨ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਹਜ਼ਾਰ ਕਿਸਾਨ ਕਾਲੇ ਚੌਲਾਂ ਦੀ ਖੇਤੀ ਕਰ ਰਹੇ ਹਨ। ਕਾਲੇ ਚੌਲ ਅੱਜ ਅਸਟਰੇਲੀਆ ਨਿਰਯਾਤ ਹੋ ਰਹੇ ਹਨ।ਕਿਸਾਨ ਸੁਧਾਰ ਅਤੇ ਉਨ੍ਹਾਂ ਦੇ ਹਿੱਤ ਵਿੱਚ ਅਸੀਂ ਕੰਮ ਕੀਤਾ ਹੈ। ਕਾਲੇ ਚੌਲ ਅੱਜ 300 ਰੁਪਏ ਕਿਲੋ ਵਿਕ ਰਹੇ ਹਨ।