Monkeypox Vaccine: ਕੇਂਦਰ ਸਰਕਾਰ ਨੇ Monkeypox ਵੈਕਸੀਨ ਬਣਾਉਣ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਦੇਸ਼ ਵਿੱਚ ਹੁਣ ਤੱਕ ਮੌਕੀਪੌਕਸ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਤਿੰਨ ਕੇਸ ਕੇਰਲ ਵਿੱਚ ਆਏ ਹਨ ਅਤੇ ਇੱਕ ਮਾਮਲੇ ਦੀ ਦਿੱਲੀ ਵਿੱਚ ਪੁਸ਼ਟੀ ਹੋਈ ਹੈ। ਵੈਕਸੀਨ ਬਾਰੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸੀਈਓ ਅਦਾਰ ਪੂਨਾਵਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵੈਕਸੀਨ ਦੀਆਂ ਕੁਝ ਖੇਪਾਂ ਨੂੰ ਦਰਾਮਦ ਕਰਨ ਲਈ ਡੈਨਿਸ਼ ਕੰਪਨੀ ਬਾਵੇਰੀਅਨ ਨੋਰਡਿਕ ਨਾਲ ਗੱਲਬਾਤ ਕਰ ਰਹੇ ਹਨ।


ਪੂਨਾਵਾਲਾ ਨੇ ਕਿਹਾ ਸੀ ਕਿ ਸਮਝੌਤਾ ਹੋਣ ਦੀ ਸੂਰਤ ਵਿੱਚ ਵੈਕਸੀਨ ਨੂੰ ਦੇਸ਼ ਵਿੱਚ ਆਯਾਤ ਕਰਨ ਵਿੱਚ ਦੋ ਤੋਂ ਤਿੰਨ ਮਹੀਨੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਕਿਉਂਕਿ ਦੇਸ਼ ਵਿੱਚ ਹੁਣ ਤੱਕ ਮੌਕੀਪੌਕਸ ਦੇ ਕੁਝ ਹੀ ਮਾਮਲੇ ਸਾਹਮਣੇ ਆਏ ਹਨ, ਇਸ ਲਈ ਐਸਆਈਆਈ ਨੂੰ ਸਥਾਨਕ ਪੱਧਰ 'ਤੇ ਟੀਕੇ ਦੀ ਮੰਗ ਦੀ ਸਥਿਤੀ ਅਤੇ ਵਿਕਾਸ ਦਾ ਮੁਲਾਂਕਣ ਕਰਨ ਲਈ ਕੁਝ ਸਮਾਂ ਉਡੀਕ ਕਰਨੀ ਪਵੇਗੀ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ