ਨਵੀਂ ਦਿੱਲੀ: ਮੌਨਸੂਨ ਨੂੰ ਲੈ ਕੇ ਦਿੱਲੀ-ਐਨਸੀਆਰ ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ, ਮੌਨਸੂਨ ਦਿੱਲੀ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਬਹਾਦਰ ਸ਼ਾਹ ਜ਼ਫਰ ਮਾਰਗ 'ਤੇ ਮੀਂਹ ਸ਼ੁਰੂ ਹੋ ਗਿਆ ਹੈ।
ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਨੇ ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ, ਹਰਿਆਣਾ ਦੇ ਪੂਰਬੀ ਹਿੱਸਿਆਂ ਦੇ ਨਾਲ-ਨਾਲ ਦਿੱਲੀ, ਪੂਰੇ ਉੱਤਰ ਪ੍ਰਦੇਸ਼, ਪੰਜਾਬ ਦੇ ਜ਼ਿਆਦਾਤਰ ਹਿੱਸੇ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਦਸਤਕ ਦਿੱਤੀ। ਦਿੱਲੀ-ਐਨਸੀਆਰ ਲਈ ਵੀ ਰਾਹਤ ਦੀ ਖ਼ਬਰ ਹੈ ਕਿ ਮੌਨਸੂਨ ਦੇ ਬੱਦਲਾਂ ਨੇ ਰਾਜਧਾਨੀ ਨੂੰ ਘੇਰ ਲਿਆ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਮੌਨਸੂਨ ਦੀ ਆਮਦ ਦਾ ਐਲਾਨ ਕੀਤਾ ਗਿਆ।
ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮੌਨਸੂਨ ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਦਸਤਕ ਦੇਵੇਗਾ। ਇਸ ਨਾਲ ਮੀਂਹ ਦਾ ਦੌਰ ਸ਼ੁਰੂ ਹੋ ਜਾਵੇਗਾ, ਜੋ ਕਈ ਦਿਨਾਂ ਤੱਕ ਚੱਲੇਗਾ। ਇਹ ਨਾ ਸਿਰਫ ਗਰਮੀ ਤੋਂ ਰਾਹਤ ਪ੍ਰਦਾਨ ਕਰੇਗਾ, ਬਲਕਿ ਨਮੀ ਨੂੰ ਵੀ ਘੱਟ ਕਰੇਗਾ। ਮੌਸਮ ਦੀ ਭਵਿੱਖਬਾਣੀ ਮੁਤਾਬਕ, ਵੀਰਵਾਰ ਦਿਨ ਭਰ ਬੱਦਲਵਾਈ ਰਹੇਗੀ। ਚੰਗੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਮੌਨਸੂਨ ਦੇ ਆਉਣ ਨਾਲ ਭਾਰੀ ਬਾਰਸ਼ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਓਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਮੁਤਾਬਕ, ਮੌਨਸੂਨ ਦੇ ਆਉਣ ਦਾ ਐਲਾਨ ਕਰਨ ਲਈ ਸਾਰੇ ਮੌਸਮ ਵਿਭਾਗ ਦੇ ਪਿਛਲੇ 24 ਘੰਟਿਆਂ ਦੇ ਬਾਰਸ਼ ਦੇ ਅੰਕੜਾ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਮੌਨਸੂਨ ਆਮ ਤੌਰ ‘ਤੇ 27 ਜੂਨ ਨੂੰ ਦਿੱਲੀ ਆ ਜਾਂਦਾ ਹੈ, ਪਰ ਇਸ ਵਾਰ ਪਹਿਲਾਂ ਆ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਤਿੰਨ ਦਿਨਾਂ ਤਕ ਬਾਰਸ਼ ਨਾਲ ਦਿੱਲੀ ਵਿੱਚ ਲਗਪਗ 36 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਮੌਨਸੂਨ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਸਵੇਰੇ ਤੋਂ ਹੀ ਬੱਦਲਵਾਈ ਹੋਈ ਸੀ, ਪਰ ਦੁਪਹਿਰ ਤੇ ਫਿਰ ਧੁੱਪ ਨਾਲ ਮੀਂਹ ਪੈ ਗਿਆ। ਇਸ ਨਾਲ ਗਰਮੀ ਤੇ ਤਾਪਮਾਨ ਵਿੱਚ ਕਮੀ ਤੋਂ ਵੀ ਕੁਝ ਰਾਹਤ ਮਿਲੀ। ਬੁੱਧਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ ਕੇ 34.6 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਘੱਟੋ ਘੱਟ ਤਾਪਮਾਨ 28.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ਦੀ ਨਮੀ ਦਾ ਪੱਧਰ 100 ਤੋਂ 70 ਪ੍ਰਤੀਸ਼ਤ ਸੀ। ਸ਼ਾਮ 5:30 ਵਜੇ ਤੱਕ ਸਫਦਰਜੰਗ ਖੇਤਰ ਵਿੱਚ 14.6 ਮਿਲੀਮੀਟਰ ਅਤੇ ਲੋਧੀ ਰੋਡ ਖੇਤਰ ਵਿੱਚ 3.8 ਮਿਲੀਮੀਟਰ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ:
ਮਾਨਸੂਨ ਦੇ ਪਹਿਲੇ ਹੀ ਮੀਂਹ ਨੇ ਯਾਦ ਦਵਾਏ ਮੰਤਰੀਆਂ ਦੇ ਵਾਅਦੇ
ਅੱਜ ਤੋਂ ਪੰਜਾਬ 'ਚ ਸ਼ੁਰੂ ਬਾਰਸ਼ ਦਾ ਦੌਰ, ਮਾਨਸੂਨ ਦੀ ਐਂਟਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੌਨਸੂਨ ਦੀ ਬਾਰਸ਼ ਸ਼ੁਰੂ, ਮੌਸਮ ਵਿਭਾਗ ਵੱਲੋਂ 2 ਦਿਨਾਂ ਦਾ ਅਲਰਟ
ਏਬੀਪੀ ਸਾਂਝਾ
Updated at:
25 Jun 2020 04:28 PM (IST)
ਮੌਨਸੂਨ ਨੂੰ ਲੈ ਕੇ ਦਿੱਲੀ-ਐਨਸੀਆਰ ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ, ਮੌਨਸੂਨ ਦਿੱਲੀ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਬਹਾਦਰ ਸ਼ਾਹ ਜ਼ਫਰ ਮਾਰਗ 'ਤੇ ਮੀਂਹ ਸ਼ੁਰੂ ਹੋ ਗਿਆ ਹੈ।
- - - - - - - - - Advertisement - - - - - - - - -