ਨਵੀਂ ਦਿੱਲੀ: ਹੈਟੇਰੋ ਲੈਬਜ਼ ਨੇ ਕੋਵਿਫਰ (ਰੀਮਡੇਸੀਵੀਰ) ਦੀਆਂ 20 ਹਜ਼ਾਰ ਸ਼ੀਸ਼ੀਆਂ ਤਿਆਰ ਕੀਤੀਆਂ ਹਨ ਤੇ ਇਸ ਨੂੰ ਭਾਰਤ ਦੇ 5 ਰਾਜਾਂ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ‘ਚ ਹੈਦਰਾਬਾਦ, ਦਿੱਲੀ, ਗੁਜਰਾਤ, ਤਾਮਿਲਨਾਡੂ ਤੇ ਮਹਾਰਾਸ਼ਟਰ ਸ਼ਾਮਲ ਹਨ। ਇਸ ਤੋਂ ਬਾਅਦ ਅਗਲੇ ਖੇਪ ਨੂੰ ਅਗਲੇ ਹਫਤੇ ਵਿੱਚ ਕੋਲਕਾਤਾ, ਇੰਦੌਰ, ਭੋਪਾਲ, ਲਖਨਊ, ਪਟਨਾ, ਭੁਵਨੇਸ਼ਵਰ, ਰਾਂਚੀ, ਵਿਜੇਵਾੜਾ, ਕੋਚਿਨ, ਤ੍ਰਿਵੇਂਦਰਮ ਤੇ ਗੋਆ ਭੇਜਿਆ ਜਾਵੇਗਾ।



ਦੱਸ ਦਈਏ ਕਿ ਹੈਟੇਰੋ ਹੈਲਥਕੇਅਰ ਨੇ ਅਗਲੇ ਹਫਤੇ ‘ਚ ਇੱਕ ਲੱਖ Vial ਤਿਆਰ ਕਰਨ ਦਾ ਟੀਚਾ ਮਿੱਥਿਆ ਹੈ। ਜਾਣਕਾਰੀ ਮੁਤਾਬਕ ਇੱਕ ਵਿਆਲ ਦੀ ਕੀਮਤ 5400 ਰੁਪਏ ਹੈ ਤੇ ਇੱਕ ਮਰੀਜ਼ ਨੂੰ 6 ਵਿਆਲ ਚਾਹੀਦੇ ਹਨ।



DCGI ਨੇ ਰੀਮਡੇਸੀਵੀਰ ਬਣਾਉਣ ਲਈ ਇਜਾਜ਼ਤ ਸਿਪਲਾ ਤੇ ਹੈਟੇਰੋ ਹੈਲਥਕੇਅਰ ਨੂੰ ਦੇ ਦਿੱਤੀ ਹੈ। ਦੱਸ ਦੇਈਏ ਕਿ ਇਹ ਐਮਰਜੈਂਸੀ ਦੌਰਾਨ ਵਰਤੀ ਜਾਂਦੀ ਹੈ। ਹੈਟਰੋ ਹੈਲਥਕੇਅਰ ਦੇ ਮੈਨੇਜਿੰਗ ਡਾਇਰੈਕਟਰ ਐਮ ਸ੍ਰੀਨਿਵਾਸ ਰੈਡੀ ਨੇ ਕਿਹਾ, "ਸਾਡੇ ਲਈ ਕੋਵੀਫਰ ਨੂੰ ਭਾਰਤ ਵਿੱਚ ਪੇਸ਼ ਕਰਨਾ ਅਹਿਮ ਪ੍ਰਾਪਤੀ ਹੈ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਫਿਲਹਾਲ ਮੈਡੀਕਲ ਬੁਨਿਆਦੀ ਢਾਂਚੇ 'ਤੇ ਬਹੁਤ ਦਬਾਅ ਹੈ।"

ਦੱਸ ਦਈਏ ਕਿ ਕੋਵਿਫੋਰ ਰੇਮਡੇਸੀਵੀਰ ਦਾ ਪਹਿਲਾ ਜੈਨਰਿਕ ਸੰਸਕਰਣ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਦੀ ਵਰਤੋਂ ਬਾਲਗਾਂ ਅਤੇ ਬੱਚਿਆਂ, ਹਸਪਤਾਲਾਂ ਵਿੱਚ ਗੰਭੀਰ ਸੰਕਰਮਣ ਹੋਣ ਕਾਰਨ ਦਾਖਲ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ

ਬਾਬਾ ਰਾਮਦੇਵ ਦੀ Coronil ਨੂੰ ਲੈ ਕੇ ਟਵਿੱਟਰ ‘ਤੇ ਆਇਆ Memes ਦਾ ਹੜ੍ਹ, ਤੁਸੀਂ ਵੀ ਦੇਖੋ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904