ਮੌਸਮ ਵਿਭਾਗ ਦਾ ਦਾਅਵਾ, ਅੱਜ-ਭਲਕ ਗਰਮੀ ਤੋਂ ਮਿਲੇਗੀ ਰਾਹਤ
ਏਬੀਪੀ ਸਾਂਝਾ | 02 Jul 2019 11:25 AM (IST)
ਤੇਜ਼ ਗਰਮੀ ਤੋਂ ਦਿੱਲੀ ਵਾਸੀਆਂ ਨੂੰ ਜਲਦੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ‘ਚ ਤਿੰਨ ਤੋਂ ਪੰਜ ਜੁਲਾਈ ਤਕ ਮਾਨਸੂਨ ਪਹੁੰਚ ਸਕਦਾ ਹੈ। ਪਿਛਲੇ ਕੁਝ ਹਫਤਿਆਂ ਤੋਂ ਦੇਸ਼ ਦੀ ਰਾਜਧਾਨੀ ਤੇ ਕਈ ਸੂਬਿਆਂ ‘ਚ ਭਿਆਨਕ ਗਰਮੀ ਪੈ ਰਹੀ ਹੈ।

ਨਵੀਂ ਦਿੱਲੀ: ਤੇਜ਼ ਗਰਮੀ ਤੋਂ ਦਿੱਲੀ ਵਾਸੀਆਂ ਨੂੰ ਜਲਦੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ‘ਚ ਤਿੰਨ ਤੋਂ ਪੰਜ ਜੁਲਾਈ ਤਕ ਮਾਨਸੂਨ ਪਹੁੰਚ ਸਕਦਾ ਹੈ। ਪਿਛਲੇ ਕੁਝ ਹਫਤਿਆਂ ਤੋਂ ਦੇਸ਼ ਦੀ ਰਾਜਧਾਨੀ ਤੇ ਕਈ ਸੂਬਿਆਂ ‘ਚ ਭਿਆਨਕ ਗਰਮੀ ਪੈ ਰਹੀ ਹੈ। ਹਰ ਰੋਜ਼ ਪਾਰਾ ਕਰੀਬ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੁੰਦਾ ਹੈ। ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਆਈਐਮਡੀ ਦੇ ਖੇਤਰੀ ਪ੍ਰਮੁੱਖ ਕੁਲਦੀਪ ਸ਼੍ਰੀਵਾਸਤ ਨੇ ਕਿਹਾ ਹੈ, “ਅਸੀਂ 3, 4 ਤੇ 5 ਤਾਰੀਖ਼ ਨੂੰ ਦਿੱਲੀ ਐਨਸੀਆਰ ‘ਚ ਹਲਕੀ ਬਾਰਸ਼ ਦੀ ਉਮੀਦ ਕਰ ਰਹੇ ਹਾਂ। ਇਸ ਤੋਂ ਪਹਿਲਾਂ ਬੰਗਾਲ ਦੀ ਖਾੜੀ ਤੋਂ ਦਿੱਲੀ ਵੱਲ ਤੇਜ਼ ਹਵਾਵਾਂ ਆਉਣ ਦੀ ਉਮੀਦ ਹੈ। ਇਸ ਤੋਂ ਅਸੀਂ ਰਾਹਤ ਦੀ ਉਮੀਦ ਕਰ ਸਕਦੇ ਹਾਂ। ਇਸ ਨਾਲ ਆਉਣ ਵਾਲੇ ਦਿਨਾਂ ‘ਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤਕ ਘਟੇਗਾ।"ਦਿੱਲੀ ‘ਚ ਐਤਵਾਰ ਨੂੰ ਮੌਸਮ ‘ਚ ਕਾਫੀ ਗਰਮੀ ਸੀ। ਤਾਪਮਾਨ ਆਮ ਨਾਲੋਂ ਪੰਜ ਡਿਗਰੀ ਜ਼ਿਆਦਾ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਧਿਕਾਰੀ ਸ਼੍ਰੀਵਾਸਤਵ ਨੇ ਕਿਹਾ ਕਿ ਮੰਗਲਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।