ਨਵੀਂ ਦਿੱਲੀ: ਭਾਰਤ ਨੇ ਸੋਮਵਾਰ, ਯਾਨੀ 2 ਸਤੰਬਰ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਦੇ ਵਿਗਿਆਨੀਆਂ ਨੇ ਲੈਂਡਰ 'ਵਿਕਰਮ' ਨੂੰ ਚੰਦਰਯਾਨ-2 ਦੇ ਚੱਕਰ ਤੋਂ ਸਫਲਤਾਪੂਰਵਕ ਵੱਖ ਕਰ ਲਿਆ। ਇਹ ਪ੍ਰਕਿਰਿਆ ਦੁਪਹਿਰ 01:15 ਵਜੇ ਕੀਤੀ ਗਈ। ਹੁਣ ਲੈਂਡਰ 'ਵਿਕਰਮ' ਤੈਅ ਸਮੇਂ ਮੁਤਾਬਕ 7 ਸਤੰਬਰ ਨੂੰ ਸਵੇਰੇ 1:30 ਤੋਂ 2:30 ਵਜੇ ਦੇ ਵਿੱਚ ਚੰਦਰਮਾ ਦੀ ਸਤਹਿ 'ਤੇ ਉਤਰੇਗਾ।

ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਲੈਂਡਰ 'ਵਿਕਰਮ' ਇਲ ਵੇਲੇ ਚੰਦਰਮਾ ਦੇ 119 ਕਿਲੋਮੀਟਰ x 127 ਕਿਲੋਮੀਟਰ ਦੇ ਚੱਕਰ ਵਿੱਚ ਘੁੰਮ ਰਿਹਾ ਹੈ। ਚੰਦਰਯਾਨ-2 ਦਾ ਚੱਕਰ ਵੀ ਉਸੇ ਆਰਬਿਟਰ ਵਿੱਚ ਚੱਕਰ ਕੱਟ ਰਿਹਾ ਹੈ ਜਿਸ ਵਿੱਚ ਉਹ ਐਤਵਾਰ ਨੂੰ ਦਾਖਲ ਕਰਾਇਆ ਗਿਆ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਐਤਵਾਰ ਸ਼ਾਮ 6:21 ਵਜੇ ਸਫਲਤਾਪੂਰਵਕ ਚੰਦਰਯਾਨ ਦੇ ਚੱਕਰ ਵਿੱਚ ਬਦਲਾਅ ਕੀਤਾ ਸੀ। ਚੰਦਰਮਾ ਦੇ ਚੱਕਰ ਵਿੱਚ ਪਹੁੰਚਣ ਤੋਂ ਬਾਅਦ ਯਾਨ ਦੇ ਪਥ ਵਿੱਚ ਇਹ ਪੰਜਵਾਂ ਤੇ ਆਖ਼ਰੀ ਬਦਲਾਅ ਸੀ। ਚੱਕਰ ਬਦਲਣ ਵਿੱਚ 52 ਸੈਕਿੰਡ ਲੱਗੇ। ਹੁਣ ਚੰਦਰਯਾਨ ਚੰਦਰਮਾ ਤੋਂ ਸਿਰਫ 109 ਕਿਲੋਮੀਟਰ ਦੀ ਦੂਰ ਹੈ।