ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਜਨਤਾ ਨੂੰ ਝਟਕਾ
ਏਬੀਪੀ ਸਾਂਝਾ | 02 Sep 2019 11:54 AM (IST)
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਸੋਈ ਗੈਸ ਮਹਿੰਗੀ ਹੋ ਗਈ ਹੈ। ਕੀਮਤਾਂ ਸਬੰਧੀ ਜਾਰੀ ਤਾਜ਼ਾ ਮਹੀਨਾਵਾਰ ਨੋਟੀਫਿਕੇਸ਼ਨ ਅਨੁਸਾਰ ਗੈਰ ਸਬਸਿਡੀ ਵਾਲੀ ਕੁਕਿੰਗ ਗੈਸ ਵਿੱਚ ਸਾਢੇ ਪੰਦਰਾਂ ਰੁਪਏ ਵਾਧਾ ਹੋ ਗਿਆ ਹੈ।
ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਸੋਈ ਗੈਸ ਮਹਿੰਗੀ ਹੋ ਗਈ ਹੈ। ਕੀਮਤਾਂ ਸਬੰਧੀ ਜਾਰੀ ਤਾਜ਼ਾ ਮਹੀਨਾਵਾਰ ਨੋਟੀਫਿਕੇਸ਼ਨ ਅਨੁਸਾਰ ਗੈਰ ਸਬਸਿਡੀ ਵਾਲੀ ਕੁਕਿੰਗ ਗੈਸ ਵਿੱਚ ਸਾਢੇ ਪੰਦਰਾਂ ਰੁਪਏ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਸਬਸਿਡੀ ਵਾਲਾ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ। ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਭਾਅ 574.5 ਰੁਪਏ ਤੋਂ ਵਧ ਕੇ 590 ਰੁਪਏ ਹੋ ਗਿਆ ਹੈ। ਮਿੱਟੀ ਦਾ ਤੇਲ ਵੀ ਪ੍ਰਤੀ ਲਿਟਰ 25 ਪੈਸੇ ਵਧ ਗਿਆ ਹੈ।