ਮਨਾਲੀ: ਹਿਮਾਚਲ ਪ੍ਰਦੇਸ਼ 'ਚ ਅਟਲ ਸੁਰੰਗ ਦੇ ਦੱਖਣੀ ਹਿੱਸੇ ਤੇ ਸੋਲਾਂਗ ਨਾਲਾ ਦੇ ਨੇੜੇ, ਬਰਫ ਨੇ ਐਸੀ ਤਬਾਹੀ ਮਚਾਈ ਕਿ ਵਾਹਨ ਘੰਟਿਆਂ ਤੱਕ ਫਸੇ ਰਹੇ। ਸੌਲਾਂਗ ਨਾਲਾ ਨੇੜੇ ਜੋ ਗੱਡੀ ਜਿੱਥੇ ਸੀ, ਉੱਥੇ ਹੀ ਜਾਮ ਹੋ ਗਈ। ਭਾਰੀ ਬਰਫਬਾਰੀ ਕਾਰਨ 500 ਤੋਂ ਵੱਧ ਸੈਲਾਨੀਆਂ ਦੀ ਜਾਨ ਮੁਸ਼ਕਲ 'ਚ ਪੈ ਗਈ। ਹਾਲਾਂਕਿ, ਹੁਣ ਇਨ੍ਹਾਂ ਫਸੇ ਲੋਕਾਂ ਨੂੰ ਦੇਰ ਰਾਤ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।


ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਬਚਾਅ ਕਾਰਜ ਟੀਮਾਂ ਪਹੁੰਚੀਆਂ ਤੇ ਕਿਸੇ ਤਰ੍ਹਾਂ ਗੱਡੀਆਂ ਨੂੰ ਹੌਲੀ-ਹੌਲੀ ਕੱਢਵਾਇਆ। ਸਿਰਫ ਮਨਾਲੀ ਹੀ ਨਹੀਂ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਲਾਹੌਲ ਸਪਿਤੀ ਤੇ ਸਿਰਮੌਰ ਵਿੱਚ ਵੀ ਭਾਰੀ ਬਰਫਬਾਰੀ ਹੋ ਰਹੀ ਹੈ। ਜਿੱਥੇ ਜਨਵਰੀ ਦੇ ਅਰੰਭ ਵਿੱਚ ਹਰ ਚੀਜ਼ ਜੰਮ ਗਿਆ ਹੈ। ਜੰਗਲਾਂ ਵਿਚ ਹਰਿਆਲੀ ਦੀ ਬਜਾਏ ਸਫੇਦੀ ਦਿਖਾਈ ਦੇ ਰਹੀ ਹੈ। ਰੁੱਖ ਪੌਦਿਆਂ ਤੇ ਪੱਤੇ ਵੀ ਨਹੀਂ ਵੇਖਦਾ ਸਿਰਫ ਬਰਫ ਹੀ ਬਰਫ ਹੈ। ਹਿਮਾਚਲ ਦਾ ਸਿਰਮੌਰ ਸ਼ਹਿਰ ਵੀ ਸ਼ਨੀਵਾਰ ਨੂੰ ਹੋਈ ਬਰਫਬਾਰੀ ਨਾਲ ਸਫੇਦ ਹੈ। ਪੂਰੇ ਸ਼ਹਿਰ ਤੇ ਬਰਫ਼ ਦੀ ਚਿੱਟੀ ਚਾਦਰ ਦਿਖਾਈ ਦੇ ਰਹੀ ਹੈ।

ਸ਼ਿਮਲਾ 'ਚ ਬਰਫਬਾਰੀ ਦੇ ਨਾਲ ਨਾਲ ਮੀਂਹ ਨੇ ਠੰਢ ਨੂੰ ਹੋਰ ਵੱਧਾ ਦਿੱਤਾ ਹੈ। ਲੋਕ ਸ਼ਿਮਲਾ ਦੀਆਂ ਸੜਕਾਂ 'ਤੇ ਛਤਰੀਆਂ ਨਾਲ ਦਿਖਾਈ ਦਿੱਤੇ। ਨਵੇਂ ਸਾਲ ਤੇ ਸੈਲਾਨੀਆਂ ਦੀ ਪੂਰੀ ਭੀੜ ਲੱਗੀ ਹੋਈ ਹੈ, ਪਰ ਬਰਫਬਾਰੀ ਕਾਰਨ ਸਥਾਨਕ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਣ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਹਫ਼ਤੇ ਦੌਰਾਨ ਬਰਫਬਾਰੀ ਜਾਰੀ ਰਹੇਗੀ। ਅਗਲੇ ਦੋ-ਤਿੰਨ ਦਿਨਾਂ ਤੱਕ ਮੀਂਹ ਵੀ ਪਏਗਾ, ਜਿਸ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ