ਡੇਰਾ ਸਿਰਸਾ ਦਾ ਮੋਸਟ ਵਾਂਟਿਡ ਦਬੋਚਿਆ
ਏਬੀਪੀ ਸਾਂਝਾ | 05 Aug 2018 12:41 PM (IST)
ਪੁਰਾਣੀ ਤਸਵੀਰ
ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਪੁਲਿਸ ਨੇ 50 ਹਜ਼ਾਰ ਦੇ ਇਨਾਮੀ ਤੇ ਮੋਸਟ ਵਾਂਟਿਡ ਗੁਲਾਬ ਸਿੰਘ ਨੂੰ ਫੜ ਕੇ ਵੱਡੀ ਕਾਮਯਾਮੀ ਹਾਸਲ ਕੀਤੀ ਹੈ। ਗੁਲਾਬ ਸਿੰਘ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਪੁਲਿਸ ਉਸ ਦੀ ਭਾਲ਼ ਕਰ ਰਹੀ ਸੀ। ਹਰਿਆਣਾ ਪੁਲਿਸ ਤੇ ਸੀਆਈਡੀ ਦੀਆਂ ਕਈ ਟੀਮਾਂ ਤਿੰਨ ਦਿਨਾਂ ਤੋਂ ਜ਼ੀਰਕਪੁਰ ਤੇ ਆਸਪਾਸ ਦੇ ਇਲਾਕੇ ਵਿੱਚ ਅਲਰਟ ’ਤੇ ਸਨ। ਸ਼ਨੀਵਾਰ ਜਿਵੇਂ ਹੀ ਉਹ ਇੱਕ ਆਟੋ ਵਿੱਚੋਂ ਉਤਰਿਆ, ਪੁਲਿਸ ਨੇ ਉਸੇ ਵੇਲੇ ਉਸ ਨੂੰ ਦਬੋਚ ਲਿਆ। ਪੁਲਿਸ ਦੀ SIT ਨੇ ਗੁਲਾਬ ਸਿੰਘ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਸ ਨੂੰ ਦੋ ਦਿਨਾਂ ਦੀ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਯਾਦ ਰਹੇ ਕਿ ਗੁਲਾਬ ਸਿੰਘ ’ਤੇ ਪੰਚਕੁਲਾ ਵਿੱਚ ਦੰਗੇ ਫੈਲਾਉਣ ਦਾ ਇਲਜ਼ਾਮ ਹੈ। ਡੇਰਾ ਮੁਖੀ ਰਾਮ ਰਹੀਮ ਦੀ 55 ਮੈਂਬਰੀ ਕਮੇਟੀ ਵਿੱਚ ਗੁਲਾਬ ਸਿੰਘ ਦਾ ਨਾਂ ਵੀ ਸ਼ਾਮਲ ਸੀ। ਉਸ ਨੂੰ ਪੁਲਿਸ ਨੇ ਮੋਸਟ ਵਾਂਟਿਡ ਕਰਾਰ ਦਿੱਤਾ ਸੀ ਤੇ ਉਸ ’ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਹੁਣ ਇਸ ਕੇਸ ਵਿੱਚ ਫਰਾਰ ਆਦਿੱਤਿਆ ਇੰਸਾਂ ਦੇ ਇਲਾਵਾ ਹੋਰ ਇਨਾਮੀ ਮੋਸਟ ਵਾਂਟਿਡ ਮੁਲਜ਼ਮਾਂ ਸਬੰਧੀ ਵੀ ਪੁੱਛਗਿੱਛ ਕੀਤੀ ਜਾਏਗੀ।