Rajasthan News : ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ। ਅਜਿਹੇ 'ਚ ਰਾਜਸਥਾਨ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਦੀ ਮਮਤਾ ਸ਼ਰਮਸਾਰ ਹੋ ਗਈ ਹੈ। ਬਾੜਮੇਰ ਜ਼ਿਲੇ 'ਚ ਇਸੇ ਠੰਡ 'ਚ ਇਕ ਮਾਂ ਨੇ 15 ਘੰਟੇ ਪਹਿਲਾਂ ਜੰਮੀ ਆਪਣੀ ਨਵਜੰਮੀ ਬੱਚੀ ਨੂੰ ਝਾੜੀਆਂ 'ਚ ਸੁੱਟ ਦਿੱਤਾ, ਜਿਸ ਤੋਂ ਬਾਅਦ ਚਾਰ ਦੋਸਤਾਂ ਨੇ ਉਸ ਨੂੰ ਬਚਾ ਲਿਆ।

ਜਾਣਕਾਰੀ ਮੁਤਾਬਕ ਮਾਂ ਵੱਲੋਂ ਬੱਚੀ ਨੂੰ ਸੁੱਟਣ ਤੋਂ ਕੁਝ ਸਮੇਂ ਬਾਅਦ ਚਾਰ ਦੋਸਤ ਉਸ ਜਗ੍ਹਾ ਤੋਂ ਪੈਦਲ ਜਾ ਰਹੇ ਸਨ, ਜਦੋਂ ਉਨ੍ਹਾਂ ਨੇ ਬੱਚੀ ਨੂੰ ਦੇਖਿਆ, ਜਿਸ ਤੋਂ ਬਾਅਦ ਦੋਸਤਾਂ ਨੇ ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਮਾਮਲਾ ਬਾੜਮੇਰ ਜ਼ਿਲ੍ਹੇ ਦੇ ਬਲੋਤਰਾ ਕਸਬੇ ਦਾ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਕਾਫੀ ਦੇਰ ਤੱਕ ਠੰਡ 'ਚ ਰਹਿਣ ਕਾਰਨ ਠੰਡ ਲੱਗ ਗਈ ਹੈ। ਹਾਲਾਂਕਿ ਹੁਣ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਉਸ ਨੂੰ ਵਾਰਮਰ ਵਿੱਚ ਰੱਖਿਆ ਗਿਆ ਹੈ।

 

ਇਹ ਵੀ ਪੜ੍ਹੋ : ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

 ਝਾੜੀਆਂ ਵਿੱਚ ਪੈਕੇਟ ਵਿੱਚ ਪਈ ਸੀ ਬੱਚੀ 


ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨਵਜੰਮੀ ਬੱਚੀ ਦੇ ਮਾਪਿਆਂ ਦੀ ਭਾਲ ਕਰ ਰਹੀ ਹੈ। ਪੁਲੀਸ ਅਨੁਸਾਰ ਕਸਬੇ ਵਿੱਚ ਰਹਿਣ ਵਾਲੇ ਦੋਸਤ ਮੁਕੇਸ਼ ਕੁਮਾਰ, ਮੰਗੀਲਾਲ, ਪ੍ਰਕਾਸ਼ ਕੁਮਾਰ ਅਤੇ ਰਾਜੂ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਜਾਂਦੇ ਹਨ, ਸੋਮਵਾਰ ਸਵੇਰੇ ਵੀ ਉਹ ਸੈਰ ਕਰਨ ਲਈ ਨਿਕਲੇ ਸਨ।

 

ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ,ਮਰੀਜ਼ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਜਿਵੇਂ ਹੀ ਉਹ ਰੇਲਵੇ ਸਟੇਸ਼ਨ ਦੇ ਰਸਤੇ ਵਧੇ ਤਾਂ ਝਾੜੀਆਂ 'ਚੋਂ ਇਕ ਨਵਜੰਮੀ ਬੱਚੀ ਦੇ ਰੋਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਚਾਰੇ ਦੋਸਤਾਂ ਨੇ ਜਾ ਕੇ ਦੇਖਿਆ ਕਿ ਝਾੜੀਆਂ 'ਚ ਇਕ ਪੈਕਟ 'ਚ ਇਕ ਬੱਚੀ ਪਈ ਸੀ। ਦੋਸਤਾਂ ਨੇ ਤੁਰੰਤ ਪੈਕੇਟ ਖੋਲ੍ਹ ਕੇ ਲੜਕੀ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਬੱਚੀ ਹਸਪਤਾਲ ਆਈ ਸੀ ਤਾਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਕੜਾਕੇ ਦੀ ਠੰਡ ਕਾਰਨ ਬੱਚੀ ਦਾ ਸਰੀਰ ਬਹੁਤ ਠੰਡਾ ਸੀ। ਉਸ ਦੀ ਨਬਜ਼ ਦੇਖਦਿਆਂ ਹੀ ਉਸ ਨੂੰ ਵਾਰਮਰ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।