Indigo Flight: ਸ਼ਰਾਬੀਆਂ ਨੇ ਜਹਾਜ਼ਾਂ ਦੀ ਸਵਾਰੀ ਨੂੰ ਬਦਨਾਮ ਕਰ ਦਿੱਤੀ ਹੈ। ਇੱਕ ਸ਼ਰਾਬੀ ਵੱਲੋਂ ਮਹਿਲਾ ਉੱਪਰ ਪਿਸ਼ਾਬ ਕਰਨ ਦੇ ਮਾਮਲੇ ਦੀ ਚਰਚਾ ਅਜੇ ਰੁਕੀ ਨਹੀਂ ਸੀ ਕਿ ਹੁਣ ਦੋ ਸ਼ਰਾਬੀਆਂ ਨੇ ਦਿੱਲੀ ਤੋਂ ਪਟਨਾ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਖੂਬ ਭੜਥੂ ਪਾ ਦਿੱਤਾ।



ਹਾਸਲ ਜਾਣਕਾਰੀ ਮੁਤਾਬਕ ਦੋ ਸ਼ਰਾਬੀ ਯਾਤਰੀਆਂ ਨੇ ਦਿੱਲੀ ਤੋਂ ਪਟਨਾ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਬਦਅਮਨੀ ਪੈਦਾ ਕਰ ਦਿੱਤੀ। ਦੋਵੇਂ ਯਾਤਰੀਆਂ ਨੂੰ ਨਸ਼ੇ ਦੀ ਹਾਲਤ 'ਚ ਏਅਰਪੋਰਟ ਪੁਲਿਸ ਸਟੇਸ਼ਨ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਨਾ ਹਵਾਈ ਅੱਡੇ ਦੇ ਐਸਐਚਓ ਨੇ ਦੱਸਿਆ ਕਿ ਇੰਡੀਗੋ ਦੇ ਮੈਨੇਜਰ ਵੱਲੋਂ ਮੁਲਜ਼ਮਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਝਗੜਾ ਇੰਡੀਗੋ ਦੀ ਫਲਾਈਟ ਨੰਬਰ 6ਈ-6383 'ਤੇ ਹੋਇਆ।


ਇਹ ਵੀ ਪੜ੍ਹੋ : ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਦਰਅਸਲ ਇਨ੍ਹੀਂ ਦਿਨੀਂ ਫਲਾਈਟਾਂ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਵਾਪਰ ਰਹੀਆਂ ਹਨ। ਕੰਬਲ 'ਚ ਪਿਸ਼ਾਬ ਕਰਨ, ਫਲਾਈਟ 'ਚ ਲੜਾਈ-ਝਗੜੇ ਵਰਗੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਹੁਣ ਹੰਗਾਮਾ ਇੰਡੀਗੋ ਦੀ ਉਡਾਣ 6E-6383 ਵਿੱਚ ਹੋਇਆ ਹੈ। ਇਹ ਉਡਾਣ ਐਤਵਾਰ ਰਾਤ 8.55 ਵਜੇ ਪਟਨਾ ਹਵਾਈ ਅੱਡੇ 'ਤੇ ਪਹੁੰਚੀ।

ਸੂਤਰਾਂ ਮੁਤਾਬਕ ਸਫਰ ਦੌਰਾਨ ਫਲਾਈਟ 'ਚ ਸਵਾਰ ਤਿੰਨ ਯਾਤਰੀਆਂ 'ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਤੇ ਪਾਇਲਟ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਇਹ ਫਲਾਈਟ ਦਿੱਲੀ ਤੋਂ ਆਈ ਸੀ। ਹਾਲਾਂਕਿ ਥਾਣੇ ਜਾਂਦੇ-ਜਾਂਦੇ ਮਾਮਲਾ ਪਲਟ ਗਿਆ ਕਿਉਂਕਿ ਲਿਖਤੀ ਸ਼ਿਕਾਇਤ ਵਿੱਚ ਕੁੱਟਮਾਰ ਤੇ ਛੇੜਛਾੜ ਦਾ ਕੋਈ ਜ਼ਿਕਰ ਨਹੀਂ।


ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ,ਮਰੀਜ਼ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਸ਼ੁਰੂਆਤ 'ਚ ਸਾਹਮਣੇ ਆਈਆਂ ਗੱਲਾਂ ਮੁਤਾਬਕ ਫਲਾਈਟ 'ਚ ਸਫਰ ਕਰ ਰਹੇ ਤਿੰਨ ਯਾਤਰੀਆਂ ਨੇ ਪਾਈਲਟ ਨਾਲ ਕੁੱਟਮਾਰ ਕੀਤੀ ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕੀਤੀ। ਫਲਾਈਟ ਦੇ ਕੈਪਟਨ ਰਵੀ ਮਿੱਤਲ ਨੇ ਮਾਮਲਾ ਦਰਜ ਕਰਵਾਇਆ ਹੈ। ਦੋ ਯਾਤਰੀਆਂ ਨੂੰ ਫੜ ਲਿਆ ਗਿਆ ਜਦੋਂਕਿ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਪਰ ਸ਼ਿਕਾਇਤ ਵਿੱਚ ਛੇੜਛਾੜ ਤੇ ਕੁੱਟਮਾਰ ਦਾ ਜ਼ਿਕਰ ਨਹੀਂ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।