ਪਟਨਾ: ਨਿਊ ਵਹੀਕਲ ਕਾਨੂੰਨ ਤਹਿਤ ਪੁਲਿਸ ਨੇ ਸ਼ਿਕੰਜ਼ਾ ਕੱਸਿਆ ਹੋਇਆ ਹੈ। ਇਸ ਦਾ ਅਸਰ ਦਿਖ ਵੀ ਰਿਹਾ ਹੈ। ਮੁਹਿੰਮ ਤਹਿਤ ਅਰਰੀਆ ਦੇ ਸੰਸਦ ਮੈਂਬਰ ਪ੍ਰਦੀਪ ਸਿੰਘ ਤੇ ਵਿਧਾਇਕ ਆਬਦੁਰ ਰਹਿਮਾਨ ‘ਤੇ ਟ੍ਰੈਫਿਕ ਨਿਯਮ ਤੋੜਣ ਨੂੰ ਲੈ ਜ਼ੁਰਮਾਨਾ ਕੀਤਾ ਗਿਆ। ਇਸ ‘ਤੇ ਉਨ੍ਹਾਂ ਨੇ ਪੁਲਿਸ ਤੋਂ ਸਵਾਲ ਕੀਤਾ ਕਿ ਉਨ੍ਹਾਂ ‘ਤੇ ਜ਼ੁਰਮਾਨਾ ਕਿਉਂ?



ਅਰਰੀਆ ਦੇ ਸੰਸਦ ਪ੍ਰਦੀਪ ਕੁਮਾਰ ਸੋਮਵਾਰ ਦੀ ਸ਼ਾਮ ਪਟਨਾ ਦੇ ਬੇਲੀ ਰੋਡ ‘ਤੇ ਬਲੈਕ ਫ਼ਿਲਮ ਲੱਗੀ ਫਾਰਚੂਨਰ ਗੱਡੀ ‘ਚ ਜਾ ਰਹੇ ਸੀ। ਬੇਲੀ ਰੋਡ ‘ਤੇ ਬਿਹਾਰ ਮਿਊਜ਼ੀਅਮ ਦੇ ਸਾਹਮਣੇ ਜਦੋਂ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ। ਉਨ੍ਹਾਂ ਚਿਲਾਉਂਦੇ ਹੋਏ ਸਵਾਲ ਕੀਤਾ ਕਿ ਇਹ ਕੀ ਹੈ?

ਬਿਹਾਰ ਮਿਊਜ਼ੀਅਮ ਕੋਲ ਹੀ ਬਾਈਕ ਦੇ ਪਿੱਛੇ ਬੈਠੇ ਉਹ ਵੀ ਬਗੈਰ ਹੈਲਮੇਟ ਦੇ ਅਰਰੀਆ ਦੇ ਕਾਂਗਰਸ ਵਿਧਾਇਕ ਆਬਦੁਰ ਰਹਿਮਾਨ ਨੂੰ ਵੀ ਰੋਕ ਕੇ ਚਲਾਨ ਕੱਟਿਆ ਗਿਆ। ਉਨ੍ਹਾਂ ‘ਤੇ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਬੇਸ਼ੱਕ ਉਨ੍ਹਾਂ ਨੇ ਪਹਿਲਾਂ ਆਨਾਕਾਨੀ ਕੀਤੀ ਪਰ ਬਾਅਦ ‘ਚ ਜ਼ੁਰਮਾਨਾ ਦੇ ਦਿੱਤਾ।

ਇਸ ਮੁਹਿੰਮ ਤਹਿਤ ਹੈਲਮੇਟ ਤੇ ਸੀਟ ਬੈਲਟ  ਦੇ ਨਾਲ ਹੀ ਲਾਈਸੰਸ, ਬੀਮਾ, ਪ੍ਰਦੂਸ਼ਨ ਸਬੰਧਤ ਕਾਗਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।